AD

Type Here to Get Search Results !

ਸ਼ਾਹਕੋਟ ਇਲਾਕੇ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਅਚਾਨਕ ਵਾਧਾ

ਸ਼ਾਹਕੋਟ, (ਐੱਮ.ਜੇ ਸਿੰਘ) : ਦੋ ਮਹੀਨਿਆਂ ਬਾਅਦ ਸ਼ਾਹਕੋਟ ਇਲਾਕੇ 'ਚ ਅਚਾਨਕ ਕੋਰੋਨਾ ਦੇ ਕੇਸਾਂ 'ਚ ਵਾਧਾ ਹੋਇਆ ਹੈ। ਬੀਤੇ ਪੰਜ ਦਿਨਾਂ 'ਚ ਇਲਾਕੇ ਦੇ ਚਾਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ਵਿਚੋਂ ਇਕ ਮਾਮਲਾ ਸੋਮਵਾਰ ਨੂੰ ਜਦਕਿ ਦੋ ਸ਼ਨੀਵਾਰ ਨੂੰ ਸਾਹਮਣੇ ਆਏ ਸਨ ਜਿਸ 'ਚ ਸਰਕਾਰੀ ਸਕੂਲ ਮਲਸੀਆਂ ਦਾ ਇੱਕ ਵਿਦਿਆਰਥੀ ਵੀ ਸ਼ਾਮਲ ਹੈ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਬੀਤੇ ਮਹੀਨੇ ਤੋਂ ਲੈ ਕੇ ਸੋਮਵਾਰ ਤੱਕ ਕੋਰੋਨਾ ਦੇ ਛੇ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਸਰਕਾਰੀ ਸਕੂਲ ਦਾ ਇੱਕ ਬੱਚਾ ਅਤੇ ਇੱਕ ਟੀਚਰ ਸ਼ਾਮਲ ਹਨ। ਇਹ ਦੋਵੇਂ ਆਪਣੇ ਘਰਾਂ ਵਿਚ ਇਕਾਂਤਵਾਸ ਹਨ ਤੇ ਉਨ੍ਹਾਂ ਦੀ ਸਿਹਤ ਠੀਕ ਹੈ। ਡਾ. ਦੁੱਗਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਲਈ ਸਾਰੇ ਨਿਯਮਾਂ ਦੀ ਪਾਲਣਾ ਕਰਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt