ਬਰੈਂਪਟਨ, ਓਨਟਾਰੀਓ (ਸਿਮਰਨਜੀਤ ਸਿੰਘ ਲਵਲੀ) : ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਏਅਰਪੋਰਟ ਰੋਡ/ਕੰਟਰੀਸਾਇਡ (Airport Rd/Countryside) ਵਿਖੇ ਸ਼ਾਮ ਪੌਣੇ ਪੰਜ ਵਜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਹਲਾਕ ਹੋ ਗਿਆ ਹੈ ਅਤੇ ਇੱਕ ਔਰਤ ਜ਼ਖ਼ਮੀ ਹੋਈ ਹੈ। ਖ਼ਬਰਾਂ ਮੁਤਾਬਕ ਮਰਨ ਵਾਲਾ ਵਿਅਕਤੀ ਪਵਿੱਤਰ ਬਾਸੀ ਦਾ ਸ਼ੱਕੀ ਕਾਤਲ ਹੋ ਸਕਦਾ ਹੈ ਅਤੇ ਜ਼ਖ਼ਮੀ ਔਰਤ ਉਸਦੀ ਮਾਂ ਹੈ ਪਰ ਮ੍ਰਿਤਕ ਦੀ ਸ਼ਨਾਖਤ ਦੀ ਫਿਲਹਾਲ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਹਮਲਾਵਰ ਜਿੰਨਾ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ, ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ ਹਨ। ਹਾਦਸੇ ਤੋਂ ਕੁੱਝ ਦੂਰ(Grenoble Boulevard and Williams Parkway) ਇੱਕ ਅੱਗ ਲੱਗੀ ਕਾਰ ਵੀ ਬਰਾਮਦ ਹੋਈ ਹੈ । ਇਹ ਕਾਰ ਦਾ ਗੋਲੀਬਾਰੀ ਨਾਲ ਕੋਈ ਸਬੰਧ ਹੈ ਜਾਂ ਨਹੀਂ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ।
ਬਰੈਂਪਟਨ ਵਿਖੇ ਦਿਨ ਦਿਹਾੜੇ ਚੱਲੀ ਗੋਲੀ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
Thursday, September 23, 2021
0
Tags