AD

Type Here to Get Search Results !

ਨਵੀਂ ਕੈਬਨਿਟ ‘ਚ ਸੁੰਦਰ ਸ਼ਾਮ ਅਰੋੜਾ ਨੂੰ ਮੰਤਰੀ ਨਾ ਬਣਾਉਣ ‘ਤੇ ਅਰੋੜਾ ਮਹਾ ਸਭਾ ਸ਼ਾਹਕੋਟ ਨੇ ਪ੍ਰਗਟਾਇਆ ਰੋਸ

ਸ਼ਾਹਕੋਟ, (ਮਿਹਰਜੋਤ ਸਿੰਘ) : ਅਰੋੜਾ ਮਹਾਂ ਸਭਾ ਸ਼ਾਹਕੋਟ ਦੀ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਣਾਈ ਗਈ ਆਪਣੀ ਨਵੀਂ ਕੈਬਨਿਟ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਮੰਤਰੀ ਨਾ ਬਣਾਉਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਰੋਸ ਪ੍ਰਗਟ ਕੀਤਾ ਗਿਆ।

ਗੱਲਬਾਤ ਕਰਦਿਆਂ ਪ੍ਰਧਾਨ ਪ੍ਰਵੀਨ ਗਰੋਵਰ ਨੇ ਕਿਹਾ ਕਿ ਸੁੰਦਰ ਸ਼ਾਮ ਅਰੋੜਾ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਵਣਜ ਅਤੇ ਉਦਯੋਗ ਮੰਤਰੀ ਸਨ ਤੇ ਕਾਂਗਰਸ ਵਿੱਚ ਅਰੋੜਾ ਬਰਾਦਰੀ ਦੇ ਇਕੱਲੇ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਨਵੀਂ ਕੈਬਨਿਟ ਬਣਾਈ ਗਈ ਹੈ, ਜਿਸ ਵਿਚ ਸੁੰਦਰ ਸ਼ਾਮ ਅਰੋੜਾ ਨੂੰ ਬਤੌਰ ਮੰਤਰੀ ਨਾ ਲਿਆ ਜਾਣਾ, ਅਰੋੜਾ ਬਰਾਦਰੀ ਨੂੰ ਅਣਗੌਲਿਆ ਕਰਨ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਰੋੜਾ ਬਰਾਦਰੀ ਦੀ ਸੰਖਿਆ ਪੰਜਾਬ ਵਿਚ 20 ਫੀਸਦੀ ਤੋਂ ਜਿਆਦਾ ਹੈ ਅਤੇ ਅਰੋੜਾ ਬਰਾਦਰੀ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਕੈਬਨਿਟ ਵਿਚ ਨੁਮਾਇੰਦਗੀ ਨਾ ਦੇਣ ਕਾਰਨ ਅਰੋੜਾ ਬਰਾਦਰੀ ਵਿੱਚ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਸੁੰਦਰ ਸ਼ਾਮ ਅਰੋੜਾ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੀ ਵਿਜਾਰਤ ਵਿਚ ਸਤਿਕਾਰਤ ਥਾਂ ਦਿੱਤੀ ਜਾਵੇ। ਇਸ ਮੌਕੇ ਪਰਮਜੀਤ ਗੋਗੀਆ, ਪਵਨ ਜੁਨੇਜਾ, ਸੁਰਿੰਦਰਪਾਲ ਸਿੰਘ, ਰਾਜਾ ਗੋਸਾਂਈ, ਰਾਜੂ ਅਰੋੜਾ, ਭੂਸ਼ਣ ਸਚਦੇਵਾ, ਅਨਿਲ ਅਰੋੜਾ, ਸ਼ੈਂਟੀ ਚਾਵਲਾ ਆਦਿ ਹਾਜ਼ਰ ਸਨ।

ਈ-ਪੇਪਰ ਦੇਖਣ ਲਈ ਕਲਿੱਕ ਕਰੋ : https://bit.ly/2ZBj28B

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt