ਸ਼ਾਹਕੋਟ, (ਮਿਹਰਜੋਤ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਪਿੰਡ ਬਾਜਵਾ ਕਲਾਂ ਦੇ ਇੰਚਾਰਜ ਕਮਲਜੀਤ ਸਿੰਘ ਦੀ ਬਦਲੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਣ ਕਾਰਨ ਕਪੂਰਥਲਾ ਤੋਂ ਆਏ ਲਖਵੀਰ ਸਿੰਘ ਨੇ ਬਤੌਰ ਇੰਚਾਰਜ ਇੱਥੇ ਚਾਰਜ ਸੰਭਾਲ ਲਿਆ ਹੈ। ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਲਿਆਣ ਵੱਲੋਂ ਕਮਲਜੀਤ ਸਿੰਘ ਨੂੰ ਸਿਰੋਪਾਓ ਭੇਟ ਕਰਕੇ ਵਿਦਾਇਗੀ ਦਿੱਤੀ ਗਈ ਅਤੇ ਲਖਵੀਰ ਸਿੰਘ ਨੂੰ ਨਵੀਂ ਨਿਯੁਕਤੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇੰਚਾਰਜ ਲਖਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਚਰਨ ਸਿੰਘ ਸਿੰਧੜ, ਹਰਭਜਨ ਸਿੰਘ ਬਾਜਵਾ ਸਾਬਕਾ ਡਾਇਰੈਕਟਰ ਮਿਲਕਫੈਡ, ਬਲਦੇਵ ਸਿੰਘ ਸਾਬਕਾ ਸਰਪੰਚ ਬਾਜਵਾ ਖੁਰਦ, ਪਰਮਜੀਤ ਸਿੰਘ ਝੀਤਾ ਸਾਬਕਾ ਪ੍ਰਧਾਨ, ਮੱਖਣ ਸਿੰਘ ਬਾਜਵਾ, ਦਲਜੀਤ ਸਿੰਘ ਮੋਮੀ ਆਦਿ ਹਾਜ਼ਰ ਸਨ।
ਈ-ਪੇਪਰ ਦੇਖਣ ਲਈ ਕਲਿੱਕ ਕਰੋ : https://bit.ly/3kFMYbx