AD

Type Here to Get Search Results !

ਸ਼ੂਗਰ ਤੇ ਬੀਪੀ ਦੇ ਮਰੀਜਾਂ ਲਈ ਸੀਐਚਸੀ ਸ਼ਾਹਕੋਟ ‘ਚ ਐਨਸੀਡੀ ਕਲੀਨਿਕ ਸ਼ੁਰੂ

ਸ਼ਾਹਕੋਟ, (ਐੱਮ.ਜੇ ਸਿੰਘ) : ਸ਼ੂਗਰ ਤੇ ਬੀਪੀ ਤੋਂ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਸਹੂਲਤਾਂ ਪ੍ਰਦਾਨ ਕਰਨ ਤੇ ਉਨ੍ਹਾਂ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਸੀਐਚਸੀ ਸ਼ਾਹਕੋਟ ਵਿਖੇ ਗੈਰ ਸੰਚਾਰੀ ਰੋਗ ਨਿਯੰਤਰਣ ਕਲੀਨਿਕ (ਐਨਸੀਡੀ ਕਲੀਨਿਕ) ਸ਼ੁਰੂ ਕੀਤਾ ਗਿਆ ਹੈ। ਹਰ ਸ਼ੁੱਕਰਵਾਰ ਨੂੰ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਖੁਦ ਮਰੀਜ਼ਾਂ ਦੀ ਜਾਂਚ ਕਰਨਗੇ। ਸ਼ੁੱਕਰਵਾਰ ਨੂੰ ਪਹਿਲੇ ਦਿਨ, 24 ਮਰੀਜ਼ਾਂ ਨੇ ਕਲੀਨਿਕ ਵਿਚ ਆਪਣੀ ਜਾਂਚ ਕਰਵਾਈ।

ਐਸਐਮਓ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਨਜ਼ਦੀਕੀ ਦਵਾਈਆਂ ਦੀ ਦੁਕਾਨ ਤੋਂ ਸ਼ੂਗਰ ਤੇ ਬੀਪੀ ਦੀਆਂ ਗੋਲੀਆਂ ਲੈਣ ਦੀ ਆਦਤ ਨੇ ਬਹੁਤ ਸਾਰੇ ਮਰੀਜ਼ਾਂ ਦੀ ਬਿਮਾਰੀ ਨੂੰ ਬੇਤਰਤੀਬ ਕਰ ਦਿੱਤਾ ਹੈ ਜਿਸ ਕਾਰਨ ਇਨ੍ਹਾਂ ਬਿਮਾਰੀਆਂ ਨੇ ਸਰੀਰ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਕਲੀਨਿਕ ‘ਚ ਆਉਣ ਵਾਲੇ 24 ਮਰੀਜ਼ਾਂ ‘ਚੋਂ 10 ਮਰੀਜ਼ ਅਜਿਹੇ ਸਨ ਜਿਨ੍ਹਾਂ ਦੀ ਸ਼ੂਗਰ 300 ਤੋਂ ਵੱਧ ਸੀ। ਜਾਂਚ ਤੋਂ ਬਾਅਦ ਉਨ੍ਹਾਂ ਦੀ ਦਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਨ੍ਹਾਂ ਮਰੀਜ਼ਾਂ ਦਾ ਸ਼ੂਗਰ ਜਾਂ ਬੀਪੀ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਸ਼ੁਰੂ ਵਿਚ ਦੋ ਹਫਤਿਆਂ ਲਈ ਦਵਾਈ ਦਿੱਤੀ ਜਾ ਰਹੀ ਹੈ। ਦੁਬਾਰਾ ਜਾਂਚ ਵਿਚ, ਜੇ ਬੀਮਾਰੀ ਕਾਬੂ ਵਿਚ ਆ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਕ ਮਹੀਨੇ ਦੀ ਦਵਾਈ ਇਕੱਠੀ ਦਿੱਤੀ ਜਾਵੇਗੀ।

ਦਵਾਈ ਦੇ ਨਾਲ-ਨਾਲ ਜੀਵਨ ਸ਼ੈਲੀ 'ਚ ਬਦਲਾਅ ਵੀ ਜ਼ਰੂਰੀ

ਐਨਸੀਡੀ ਕਲੀਨਿਕਾਂ ‘ਚ ਆਉਣ ਵਾਲੇ ਮਰੀਜ਼ਾਂ ਨੂੰ ਦਵਾਈ ਦੇ ਨਾਲ ਜੀਵਨ ਸ਼ੈਲੀ ‘ਚ ਵੀ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸ਼ੂਗਰ ਤੇ ਬੀਪੀ ਵਰਗੀਆਂ ਬਿਮਾਰੀਆਂ ਜੀਵਨ ਸ਼ੈਲੀ ਨਾਲ ਸਬੰਧਤ ਹਨ। ਜੇ ਮਰੀਜ਼ ਨੇ ਇਨ੍ਹਾ ਨੂੰ ਨਿਯੰਤਰਣ ਵਿਚ ਰੱਖਣਾ ਹੈ ਤਾਂ ਦਵਾਈ ਨਾਲੋਂ ਜ਼ਿਆਦਾ, ਉਸਨੂੰ ਆਪਣੀਆਂ ਆਦਤਾਂ ਵਿਚ ਸੁਧਾਰ ਕਰਨਾ ਪਵੇਗਾ। ਜਿਆਦਾ ਮਿੱਠੀਆਂ ਜਾਂ ਨਮਕੀਨ ਚੀਜਾਂ ਤੇ ਜੰਕ ਫੂਡ ਤੋਂ ਪਰਹੇਜ਼ ਕਰਨਾ ਪਵੇਗਾ। ਰੋਜ਼ਾਨਾ ਘੱਟੋ ਘੱਟ ਅੱਧਾ ਘੰਟਾ ਕਸਰਤ ਕਰਨ ਤੋਂ ਇਲਾਵਾ ਪੌਸ਼ਟਿਕ ਸਬਜ਼ੀਆਂ ਤੇ ਫਲਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt