AD

Type Here to Get Search Results !

ਸਵਾਈਨ ਫਲੂ ਤੇ ਕੋਰੋਨਾ ਨੇ ਸ਼ਾਹਕੋਟ ‘ਚ ਦਿੱਤੀ ਦਸਤਕ, ਮਹਿਲਾ ਪਾਈ ਗਈ ਸੰਕਰਮਿਤ

ਪੀਜੀਆਈ ਚੰਡੀਗੜ੍ਹ ਵਿਖੇ ਚਲ ਰਿਹਾ ਹੈ ਇਲਾਜ, ਸਿਹਤ ਵਿਭਾਗ ਨੇ ਕੀਤਾ ਪਿੰਡ ‘ਚ ਸਰਵੇ

ਸ਼ਾਹਕੋਟ, (ਐੱਮ.ਜੇ ਸਿੰਘ) : ਬਲਾਕ ਦੇ ਪਿੰਡ ਮਹਿਮੂਵਾਲ ਯੂਸਫਪੁਰ ਦੀ ਇਕ ਬਜ਼ੁਰਗ ਮਹਿਲਾ ਸਵਾਈਨ ਫਲੂ ਅਤੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਈ ਗਈ ਹੈ। ਪਰਿਵਾਰਕ ਮੈਂਬਰ ਮਹਿਲਾ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਚੰਡੀਗੜ੍ਹ ਲੈ ਕੇ ਗਏ ਸਨ ਜਿੱਥੇ ਜਾਂਚ ਵਿਚ ਉਸਦੇ ਦੋਹਾਂ ਬੀਮਾਰੀਆਂ ਨਾਲ ਪੀੜਤ ਹੋਣ ਦੀ ਤਸਦੀਕ ਹੋਈ ਹੈ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸੋਮਵਾਰ ਸ਼ਾਮ ਪੀਜੀਆਈ ਤੋਂ ਮਿਲੀ ਰਿਪੋਰਟ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਮਹਿਲਾ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਘਰ ਰਹਿਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਔਰਤ ਦੇ ਸੰਪਰਕ ਵਿਚ ਆਏ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੀ ਸਿਹਤ ਜਾਂਚ ਕੀਤੀ ਗਈ। ਕਿਸੇ ਨੂੰ ਵੀ ਸਵਾਈਨ ਫਲੂ ਜਾਂ ਕੋਰੋਨਾ ਦੇ ਲੱਛਣ ਨਹੀਂ ਹਨ। ਸਾਵਧਾਨੀ ਦੇ ਤੌਰ 'ਤੇ ਇਨ੍ਹਾਂ ਦਾ ਕੋਰੋਨਾ ਟੈਸਟ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸਦੇ ਨਾਲ ਹੀ ਨੇੜਲੇ ਘਰਾਂ ਵਿਚ ਵੀ ਸਰਵੇਖਣ ਕੀਤਾ ਗਿਆ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt