ਸ਼ਾਹਕੋਟ, (ਮਿਹਰਜੋਤ ਸਿੰਘ) : ਨਰਾਤਿਆਂ ਦੇ ਪਵਿੱਤਰ ਤਿਉਹਾਰ ‘ਤੇ ਦੇਸ਼ ਭਰ ਵਿਚ ਮਾਤਾ ਰਾਣੀ ਦੇ 9 ਰੂਪਾਂ ਦਾ ਪੂਜਨ ਕੀਤਾ ਜਾ ਰਿਹਾ ਹੈ ਅਤੇ ਔਰਤਾਂ ਤੇ ਕੁੜੀਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਦੇ ਉਲਟ ਜਦੋਂ ਕਿਸੇ ਦੇ ਘਰ ਕੰਨਿਆ ਦਾ ਜਨਮ ਹੁੰਦਾ ਹੈ ਤਾਂ ਕਈ ਪਰਿਵਾਰ ਦੁੱਖ ਮਨਾਉਂਦੇ ਹਨ, ਜੋ ਕਿ ਬਹੁਤ ਗਲਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੈੱਡ ਰਿਬਨ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿਰਫ ਨਰਾਤਿਆਂ ਦੇ 9 ਦਿਨ ਹੀ ਨਹੀਂ ਸਗੋਂ ਹਮੇਸ਼ਾਂ ਹੀ ਕੁੜੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਸਮਾਜਿਕ ਤੇ ਪਰਿਵਾਰਕ ਤੌਰ ‘ਤੇ ਮਾਂ, ਭੈਣ ਅਤੇ ਪਤਨੀ ਦੇ ਰੂਪ ਵਿਚ ਆਪਣੀ ਜਿੰਮੇਵਾਰੀ ਨਿਭਾਉਣ ਵਾਲੀ ਔਰਤ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਗ੍ਰੰਥਾਂ ਅਨੁਸਾਰ ਜਿਸ ਘਰ ਵਿਚ ਔਰਤਾਂ ਦਾ ਸਨਮਾਨ ਨਹੀਂ ਹੁੰਦਾ, ਉਸ ਘਰ ਵਿਚ ਕਦੇ ਬਰਕਤ ਨਹੀਂ ਰਹਿੰਦੀ। ਅਖੀਰ ‘ਚ ਪ੍ਰਧਾਨ ਰਮਨ ਗੁਪਤਾ ਨੇ ਰੈੱਡ ਰਿਬਨ ਕਲੱਬ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਮਾਤਾ ਰਾਣੀ ਦੇ ਨਰਾਤਿਆਂ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਕਲੱਬ ਦੇ ਸਰਪ੍ਰਸਤ ਡਾ. ਨਰੇਸ਼ ਸੱਗੂ, ਕੁਲਜੀਤ ਸਿੰਘ ਹੁੰਦਲ, ਮੇਜਰ ਸਿੰਘ ਮੰਡ, ਹਰਪਾਲ ਮੈਸਨ, ਰਾਜੇਸ਼ ਜੁਨੇਜਾ, ਚੇਅਰਮੈਨ ਧਰਮਵੀਰ ਅਰੋੜਾ, ਜਨਰਲ ਸਕੱਤਰ ਰਾਕੇਸ਼ ਕੁਮਾਰ ਖਹਿਰਾ, ਪਵਨ ਅਗਰਵਾਲ, ਹਰਪਾਲ ਸਿੰਘ, ਪ੍ਰਿਤਪਾਲ ਸਿੰਘ, ਵੀਰ ਸਿੰਘ, ਦਵਿੰਦਰ ਸਿੰਘ, ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਰਾਹੁਲ ਕੌਸ਼ਲ, ਦੀਪਕ ਸੋਬਤੀ, ਸਰਬਜੀਤ ਸਿੰਘ, ਜਤਿੰਦਰ ਅਰੋੜਾ, ਸੁਰਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ।