AD

Type Here to Get Search Results !

ਪ੍ਰਵਾਸੀ ਭਾਰਤੀਆਂ ਨੇ ਬਲਵਿੰਦਰ ਸਿੰਘ ਚੱਠਾ ਨੂੰ ਟਿਕਟ ਦੇਣ ਦੀ ਕੀਤੀ ਮੰਗ

ਸ਼ਾਹਕੋਟ, (ਮਿਹਰਜੋਤ ਸਿੰਘ) : 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੈਨੇਡਾ, ਅਮਰੀਕਾ ਤੇ ਇੰਗਲੈਂਡ ਰਹਿੰਦੇ ਭਾਰਤੀਆਂ ਨੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਚੱਠਾ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਚੱਠਾ ਨੂੰ ਸ਼ਾਹਕੋਟ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ।

ਗੱਲਬਾਤ ਕਰਦਿਆਂ ਦਲਜੀਤ ਸਿੰਘ ਖਾਲਸਾ ਯੂਕੇ, ਸੁਰਿੰਦਰ ਸਿੰਘ ਯੂਕੇ, ਅੰਮ੍ਰਿਤਪਾਲ ਸਿੰਘ ਯੂਐੱਸਏ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਚੱਠਾ ਪਰਿਵਾਰ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਤੇ ਸਮਾਜ ਸੇਵਾ ਦੇ ਕੰਮਾਂ ‘ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਚੱਠਾ ਖੇਡ ਪ੍ਰਮੋਟਰ ਹਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰ ਸਾਲ ਕਬੱਡੀ ਟੂਰਨਾਮੈਂਟ ਕਰਵਾਉਂਦੇ ਹਨ। ਵਿਦੇਸ਼ਾਂ ਵਿਚ ਵੀ ਕਬੱਡੀ ਨੂੰ ਪ੍ਰਫੁਲਿਤ ਕਰਨ ‘ਚ ਚੱਠਾ ਨੇ ਅਹਿਮ ਰੋਲ ਅਦਾ ਕੀਤਾ ਹੈ। ਪ੍ਰਵਾਸੀ ਭਾਰਤੀਆਂ ਨੇ ਕਿਹਾ ਕਿ ਬਲਵਿੰਦਰ ਸਿੰਘ ਚੱਠਾ ਦੇ ਵੱਡੇ ਭਰਾ ਬਲਦੇਵ ਸਿੰਘ ਚੱਠਾ ਲੰਬਾ ਸਮਾਂ ਪਿੰਡ ਢੰਡੋਵਾਲ ਦੇ ਸਰਪੰਚ ਰਹੇ ਤੇ ਇਨ੍ਹਾਂ ਵੱਲੋਂ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਵਿਚ ਇਲਾਕੇ ਦੀਆਂ ਬੇਟੀਆਂ ਨੂੰ ਬਹੁਤ ਘੱਟ ਖਰਚੇ ‘ਤੇ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਹਾਈਕਮਾਂਡ ਕੋਲੋਂ ਮੰਗ ਕੀਤੀ ਕਿ ਚੱਠਾ ਪਰਿਵਾਰ ਦੀਆਂ ਪਾਰਟੀ ਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਬਲਵਿੰਦਰ ਸਿੰਘ ਚੱਠਾ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਸ਼ਾਹਕੋਟ ਸੀਟ ਜਿੱਤ ਕੇ ਅਕਾਲੀ-ਬਸਪਾ ਗਠਜੋੜ ਦੀ ਝੋਲੀ ਪਾਈ ਜਾ ਸਕੇ।

ਇਸ ਮੌਕੇ ਹਰਨੇਕ ਸਿੰਘ ਯੂਕੇ, ਮਨਿੰਦਰ ਸਿੰਘ ਯੂਕੇ, ਫਕੀਰ ਸਿੰਘ ਬਾਜਵਾ ਯੂਕੇ, ਸਰਬਜੀਤ ਸਿੰਘ ਖੇਲਾ ਯੂਕੇ, ਹਰਪਾਲ ਸਿੰਘ ਚੱਠਾ ਯੂਕੇ, ਕਮਲ ਸਿੰਘ ਸੰਧੂ ਯੂਐੱਸਏ, ਜਸਵੰਤ ਸਿੰਘ ਯੂਐੱਸਏ, ਗਗਨ ਸਿੰਘ ਯੂਕੇ, ਰਣਜੀਤ ਸਿੰਘ ਯੂਕੇ, ਅਵਤਾਰ ਸਿੰਘ ਦੋਨਾ ਖਹਿਰਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਦੋਨਾ ਖਹਿਰਾ, ਪਰਮ ਸਿੰਘ ਦੋਨਾ ਖਹਿਰਾ, ਗੁਰਨਾਮ ਸਿੰਘ ਆੜਤੀਆ, ਕੈਲਾਸ਼ ਚੰਦਰ ਸ਼ਰਮਾ, ਜਗਤੇਜ ਸਿੰਘ, ਜਸਪਾਲ ਸਿੰਘ ਪੰਚ ਆਦਿ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt