AD

Type Here to Get Search Results !

ਪੰਜਾਬ 'ਚ ਨਵੀਂ ਰਾਜਸੀ ਪਾਰਟੀ ਦਾ ਹੋਇਆ ਐਲਾਨ, ਵੱਖ-ਵੱਖ ਪਾਰਟੀਆਂ ਇਕ ਪਲੇਟਫਾਰਮ 'ਤੇ ਹੋਈਆਂ ਇਕੱਠੀਆਂ

ਜਲੰਧਰ, (ਐੱਮ.ਜੇ ਸਿੰਘ) : ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਜਿਨ੍ਹਾਂ 'ਚ ਯੂਨਾਈਟਡ ਅਕਾਲੀ ਦਲ, ਵਪਾਰੀਆਂ ਤੇ ਉਦਯੋਗਪਤੀਆਂ ਦੀ ਪਾਰਟੀ ਭਾਰਤੀ ਆਰਥਿਕ ਪਾਰਟੀ, ਬਹੁਜਨ ਮੁਕਤੀ ਪਾਰਟੀ, ਬਹੁਜਨ ਸਮਾਜ ਅਤੇ ਰਿਪਬਲਿਕ ਪਾਰਟੀ ਆਫ਼ ਇੰਡੀਆ (ਏਕਤਾ ਵਾਦੀ) ਨੇ ਵਰਤਮਾਨ ਸਿਸਟਮ ਅਤੇ ਰਾਜ ਕਰਨ ਵਾਲੀਆਂ ਪਾਰਟੀਆਂ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਵਾਸਤੇ ਇਕ ਨਵੀਂ ਰਾਜਸੀ ਪਾਰਟੀ ‘ਪੰਜਾਬ ਮੁਕਤੀ ਮੋਰਚਾ' ਦਾ ਐਲਾਨ ਕੀਤਾ ਹੈ।

ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਨਵੀਂ ਪਾਰਟੀ ਦੇ ਕਨਵੀਨਰ ਗੁਰਦੀਪ ਸਿੰਘ ਬਠਿੰਡਾ, ਤਰੁਣ ਕੁਮਾਰ ਜੈਨ, ਰਜਿੰਦਰ ਸਿੰਘ ਰਾਣਾ, ਰਛਪਾਲ ਸਿੰਘ ਰਾਜੂ ਨੇ ਦੱਸਿਆ ਕਿ ਇਹ ਕੇਵਲ ਵੱਖ-ਵੱਖ ਜਥੇਬੰਦੀਆਂ ਦਾ ਚੋਣ ਗੱਠਜੋੜ ਨਹੀਂ, ਸਗੋਂ ਪੰਜਾਬ ਨੂੰ ਭ੍ਰਿਸ਼ਟਾਚਾਰ, ਡਰੱਗ ਅਤੇ ਰਾਜਨੀਤਕ ਮਾਫ਼ੀਆ ਤੋਂ ਮੁਕਤ ਕਰਵਾਉਣ ਲਈ ਇਕ ਜਨ ਸਮੂਹ ਦਾ ਇਕੱਠ ਹੈ। ਉਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਬਿੱਲ ਬਿਨਾਂ ਸ਼ਰਤ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੋਰਚਾ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੂਰੀ ਸ਼ਕਤੀ ਨਾਲ ਆਪਣੀ ਗੱਲ ਲੋਕਾਂ ਵਿਚ ਲੈ ਕੇ ਜਾਵੇਗਾ ਅਤੇ ਜਲਦ ਹੀ ਭਵਿੱਖ ਦੀ ਰਣਨੀਤੀ ਬਾਰੇ ਐਲਾਨ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਈਸਾਪੁਰ, ਸੇਠ ਦੌਲਤ ਰਾਮ, ਬਹਾਦਰ ਸਿੰਘ ਰਾਹੋਂ, ਸੁਖਬੀਰ ਸਿੰਘ ਸ਼ਾਲੀਮਾਰ, ਬਾਬਾ ਚਮਕੌਰ ਸਿੰਘ, ਜਸਵਿੰਦਰ ਸਿੰਘ ਘੋਲੀਆ, ਸ਼ੇਰ ਸਿੰਘ, ਸੋਢੀ ਲਾਲ ਚਾਹਲ ਤੇ ਹੋਰ ਆਗੂ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt