ਲੋਹੀਆਂ ਖਾਸ, (ਐੱਮ.ਜੇ ਸਿੰਘ) : ਨਹਿਰੂ ਯੁਵਾ ਕੇਂਦਰ ਵੱਲੋਂ 1 ਅਕਤੂਬਰ ਤੋਂ 31 ਅਕਤੂਬਰ ਤੱਕ ਵੱਖ-ਵੱਖ ਪਿੰਡਾਂ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਅਭਿਆਨ ਚਲਾਇਆ ਗਿਆ। ਐਤਵਾਰ ਨੂੰ ਜ਼ਿਲ੍ਹਾ ਯੂਥ ਅਧਿਕਾਰੀ ਨਿਤਿਆਨੰਦ ਯਾਦਵ ਦੀ ਅਗਵਾਈ 'ਚ ਪਿੰਡ ਕੰਗ ਕੁਰਦ ਵਿਚ ਸਫਾਈ ਅਭਿਆਨ ਚਲਾਇਆ ਗਿਆ ਜਿਸ ਵਿਚ ਪਿੰਡ ਦੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਵੱਖ-ਵੱਖ ਥਾਂਵਾਂ 'ਤੇ ਸਫਾਈ ਕੀਤੀ ਗਈ। ਇਸ ਮੌਕੇ ਨੌਜਵਾਨਾਂ ਨੇ ਸਵੱਛ ਭਾਰਤ ਮਿਸ਼ਨ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਨਹਿਰੂ ਯੁਵਾ ਕੇਂਦਰ ਜਲੰਧਰ ਦੇ ਮੈਂਬਰ ਰਾਹੁਲ ਕੌਸ਼ਲ, ਜੋਗਾ ਸ਼ਾਹਕੋਟ, ਜਗਰੂਪ ਨੇ ਸਵੱਛ ਭਾਰਤ ਅਭਿਆਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਪਿੰਡ ਦੇ ਨੌਜਵਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਨ ਸਾਫ ਸੁਥਰਾ ਰਹੇ। ਇਸ ਮੌਕੇ ਪ੍ਰਧਾਨ ਅਕਸ਼ਦੀਪ ਸਿੰਘ, ਡਾ. ਤਰਸੇਮ ਸਿੰਘ, ਬਲਜੀਤ ਸਿੰਘ, ਜੀਵਨਦੀਪ ਸਿੰਘ ਤੇਜੀ, ਸੂਰਜ, ਲਵਪ੍ਰੀਤ, ਦਿਲਪ੍ਰੀਤ, ਹੁਸਨ ਦੋਧਰ, ਗੁਰਪ੍ਰੀਤ, ਜੋਬਨ, ਅਕਾਸ਼ ਸਿੱਧੂ ਆਦਿ ਹਾਜ਼ਰ ਸਨ।