AD

Type Here to Get Search Results !

ਜਿੱਤ ਦਾ ਜਸ਼ਨ ਨਹੀਂ ਮਨਾ ਸਕਣਗੇ ਉਮੀਦਵਾਰ, ਜਿੱਤ ਤੋਂ ਬਾਅਦ ਨਹੀਂ ਕੱਢ ਸਕਦੇ ਜੇਤੂ ਰੈਲੀ

ਚੰਡੀਗੜ੍ਹ : ਪੰਜਾਬ ’ਚ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਸ ਨੂੰ ਜਿੱਤ ਦਾ ਜਸ਼ਨ ਮਨਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਮੀਦਵਾਰ ਜਿੱਤ ਦੇ ਬਾਅਦ ਜੇਤੂ ਰੈਲੀ ਨਹੀਂ ਕੱਢ ਸਕੇਗਾ। ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ ਕਰੁਣਾ ਰਾਜੂ ਨੇ ਕਿਹਾ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ, ਉਹ ਖ਼ੁਦ ਜਾਂ ਉਸ ਦਾ ਨੁਮਾਇੰਦਾ ਸਿਰਫ਼ ਦੋ ਲੋਕਾਂ ਨਾਲ ਜਿੱਤ ਦਾ ਸਰਟੀਫਿਕੇਟ ਲੈਣ ਜਾ ਸਕੇਗਾ। ਡਾ. ਰਾਜੂ ਨੇ ਕਿਹਾ ਕਿ ਚੋਣ ਨਤੀਜੇ www.ceopunjab.gov.in ਤੇ results.eci.gov.in ’ਤੇ ਦੇਖੇ ਜਾ ਸਕਣਗੇ। ਇਸਦੇ ਨਾਲ ਹੀ ਵੋਟਰ ਹੈਲਪਲਾਈਨ ਮੋਬਾਈਲ ਐਪ ’ਤੇ ਵੀ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਵੋਟਾਂ ਦੇ ਗਿਣਤੀ ਕੇਂਦਰਾਂ ’ਤੇ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਮੁਤਾਬਕ ਵੱਧ ਤੋਂ ਵੱਧ 14 ਕਾਊਂਟਿੰਗ ਟੇਬਲ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਲੇਟ ਪੇਪਰਾਂ ਦੀਆਂ ਵੋਟਾਂ ਦੀ ਗਿਣਤੀ ਲਈ ਵੱਖਰੇ ਟੇਬਲ ਲਗਾਏ ਗਏ ਹਨ। ਹਰ ਰਾਊਂਡ ਦੀ ਗਿਣਤੀ ਪੂਰੀ ਹੋਣ ’ਤੇ ਨਤੀਜਾ ਅਪਡੇਟ ਕੀਤਾ ਜਾਵੇਗਾ। ਹਰ ਇਕ ਘੰਟੇ ਬਾਅਦ ਨਤੀਜਿਆਂ ਨੂੰ ਅਪਡੇਟ ਕੀਤਾ ਜਾਵੇਗਾ।

10 ਮਾਰਚ ਨੂੰ ਵੋਟਾਂ ਦੀ ਗਿਣਤੀ ਦਾ ਕੰਮ ਪੂਰਾ ਹੋਣ ਤਕ ਸੂਬੇ ’ਚ ਡਰਾਈ ਡੇਅ ਰਹੇਗਾ। ਸਮੂਹ ਜ਼ਿਲ੍ਹਿਆਂ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਆਪਣੇ-ਆਪਣੇ ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕੀਤੀ ਹੈ। ਵੋਟਾਂ ਦੀ ਗਿਣਤੀ ਦੇ ਕੇਂਦਰਾਂ ਦੇ ਬਾਹਰ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਲਗਾਈ ਗਈ ਹੈ। ਕੋਈ ਵੀ ਅਜਿਹਾ ਡਿਵਾਈਸ ਜਿਹੜਾ ਆਵਾਜ਼ ਜਾਂ ਵੀਡੀਓ ਰਿਕਾਰਡਿੰਗ ਕਰ ਸਕਦਾ ਹੈ, ਨੂੰ ਗਿਣਤੀ ਕੇਂਦਰ ਦੇ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਕਮਿਸ਼ਨ ਵਲੋਂ ਤਾਇਨਾਤ ਅਧਿਕਾਰੀਆਂ ’ਤੇ ਇਹ ਆਦੇਸ਼ ਲਾਗੂ ਨਹੀਂ ਹੋਣਗੇ। ਪੱਤਰਕਾਰਾਂ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt