AD

Type Here to Get Search Results !

'ਅਣਪਛਾਤੇ' ਚਾਲਕ ਦੀ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਫੜ੍ਹ ਕੇ ਪੁਲਿਸ ਵੱਲੋਂ ਵਾਹ-ਵਾਹੀ ਖੱਟਣ ਦੀ ਕੋਸ਼ਿਸ਼


ਸ਼ਾਹਕੋਟ, 2 ਮਾਰਚ (ਆਵਾਜ਼ ਬਿਊਰੋ) : ਸ਼ਾਹਕੋਟ ਇਲਾਕੇ ਵਿਚ ਚੱਲਦੀ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿੰਡ ਚੱਕ ਬਾਹਮਣੀਆਂ ਖੁਰਦ ਦੇ ਲੋਕਾਂ ਵੱਲੋਂ ਇਸ ਮੁੱਦੇ ਨੂੰ ਮੀਡੀਆ ਸਾਹਮਣੇ ਲਿਆਉਣ ਤੇ ਅਖਬਾਰਾਂ ਵਿਚ ਮਾਮਲਾ ਸੁਰਖੀਆਂ ਬਣ ਗਿਆ ਤਾਂ ਸ਼ਾਹਕੋਟ ਪੁਲਿਸ ਨੇ ਵੀ ਕੁਝ ਚੁਸਤੀ ਦਿਖਾਉਂਦਿਆਂ ਰੇਤਾ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਵਿਚੋਂ ਇਕ ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਜਬਤ ਕੀਤੀ ਹੈ। ਪੁਲਿਸ ਦੀ ਇਹ ਕਾਰਵਾਈ ਬਸ ਇਕ ਟਰੈਕਟਰ-ਟਰਾਲੀ ਦੇ ਅਣਪਛਾਤੇਚਾਲਕ ਖਿਲਾਫ ਹੀ ਸੀਮਤ ਰਹਿ ਗਈ ਤਾਂ ਜੋ ਨਾਜਾਇਜ਼ ਮਾਈਨਿੰਗ ਨਾ ਰੋਕਣ ਦੇ ਉੱਠ ਰਹੇ ਸਵਾਲਾਂ ਤੇ ਪੁਲਿਸ ਲਗਾਮ ਲਗਾ ਸਕੇ ਪਰ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।

ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਇਲਾਕੇ ਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਰੇਤਾ ਦਾ ਨਾਜਾਇਜ਼ ਕਾਰੋਬਾਰ ਦਿਨ ਰਾਤ ਬੇਖੌਫ ਤਰੀਕੇ ਨਾਲ ਜਾਰੀ ਹੈ। ਇਨਾ ਹੀ ਨਹੀਂ, ਸਤਲੁਜ ਦਰਿਆ ਤੇ ਬਣੇ ਧੁੱਸੀ ਬੰਨ ਤੋਂ ਰੇਤਾ ਦੇ ਟਰੈਕਟਰ-ਟਰਾਲੀਆਂ ਤੋਂ ਇਲਾਵਾ ਵੱਡੇ-ਵੱਡੇ ਟਿੱਪਰ ਤੇ ਹੋਰ ਵਾਹਨਾਂ ਵਿਚ ਰੇਤਾ ਭਰ ਕੇ ਲੰਘਾਉਣ ਦਾ ਕੰਮ ਹੋ ਰਿਹਾ ਹੈ। ਇਹ ਸਭ ਕੁਝ ਪੁਲਿਸ ਦੇ ਹਾਈਟੈੱਕ ਨਾਕੇ ਤੋਂ ਕੁਝ ਦੂਰੀ ਤੇ ਹੀ ਹੋ ਰਿਹਾ ਹੈ। ਪੁਲਿਸ ਵੱਲੋਂ ਅੱਜ ਕੀਤੀ ਗਈ ਕਾਰਵਾਈ ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ ਕਿ ਆਖਰ ਪੁਲਿਸ ਨੇ ਮਾਈਨਿੰਗ ਖਿਲਾਫ ਕੀਤੀ ਕਾਰਵਾਈ ਨੂੰ ਸਿਰਫ ਟਰੈਕਟਰ-ਟਰਾਲੀ ਤੱਕ ਹੀ ਸੀਮਤ ਕਿਉਂ ਰੱਖਿਆ। ਜਿਸ ਥਾਂ ਤੇ ਨਾਜਾਇਜ਼ ਮਾਈਨਿੰਗ ਹੋ ਰਹੀ ਹੈ, ਉਸ ਥਾਂ ਤੇ ਕੋਈ ਛਾਪੇਮਾਰੀ ਕਿਉਂ ਨਹੀਂ ਕੀਤੀ ਗਈ। ਚੱਕ ਬਾਹਮਣੀਆਂ ਖੁਰਦ ਦੇ ਲੋਕਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਉਹ ਕਈ ਵਾਰ ਪੁਲਿਸ ਨੂੰ ਨਾਜਾਇਜ਼ ਮਾਈਨਿੰਗ ਸਬੰਧੀ ਸੂਚਨਾ ਦੇ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਅੱਜ ਜਦ ਮਾਮਲਾ ਸੁਰਖੀਆਂ ਬਣਿਆ ਤਾਂ ਪੁਲਿਸ ਨੇ ਥੋੜੀ ਬਹੁਤੀ ਕਾਰਵਾਈ ਕਰਕੇ ਮਾਈਨਿੰਗ ਦਾ ਮਾਮਲਾ ਹਊ ਪਰ੍ਹੇ ਕਰਨ ਦਾ ਕੰਮ ਹੀ ਕੀਤਾ ਹੈ।

ਚੱਕ ਬਾਹਮਣੀਆਂ ਖੁਰਦ ਦੇ ਲੋਕਾਂ ਮੁਤਾਬਕ ਉਨ੍ਹਾਂ ਨੂੰ ਮਾਈਨਿੰਗ ਕਰਨ ਵਾਲੇ ਨਾ ਸਿਰਫ ਤੰਗ ਪ੍ਰੇਸ਼ਾਨ ਕਰ ਰਹੇ ਹਨ ਬਲਕਿ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ। ਉਹ ਡਰ ਦੇ ਸਾਏ ਹੇਠ ਆਪਣੀ ਜਿੰਦਗੀ ਲੰਘਾ ਰਹੇ ਹਨ ਪਰ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।

ਖਬਰ ਦਾ ਅਸਰ, ਪੁਲਿਸ ਨੇ ਜਬਤ ਕੀਤੀ ਇਕ ਟਰੈਕਟਰ-ਟਰਾਲੀ

ਬੁੱਧਵਾਰ ਨੂੰ ਜਦੋਂ ਮੀਡੀਆ ਅਦਾਇਆਂ ਵੱਲੋਂ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਨਾਜਾਇਜ਼ ਮਾਈਨਿੰਗ ਦਾ ਧੰਦਾ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਬਾਅਦ ਪੁਲਿਸ ਕੁਝ ਜਾਗੀ ਅਤੇ ਇਕ ਟਰੈਕਟਰ-ਟਰਾਲੀ ਜਬਤ ਕਰਕੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਗਈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt