AD

Type Here to Get Search Results !

ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਵਿਖੇ ਫੈਂਸੀ ਡ੍ਰੈੱਸ ਮੁਕਾਬਲਾ ਕਰਵਾਇਆ

ਫੈਂਸੀ ਡ੍ਰੈੱਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨਾਲ ਅਧਿਆਪਕ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਫੈਂਸੀ ਡ੍ਰੈੱਸ ਮੁਕਾਬਲਾ ਕਰਵਾਇਆ ਗਿਆ। ਨਰਸਰੀ ਜਮਾਤ ਤੋਂ ਲੈ ਕੇ ਦੂਜੀ ਜਮਾਤ ਦੇ ਬੱਚਿਆਂ ਨੇ ਮੁਕਾਬਲੇ ਵਿਚ ਭਾਗ ਲਿਆ। ਹਰੇਕ ਜਮਾਤ ਦੇ ਵਿਦਿਆਰਥੀਆਂ ਨੂੰ ਅਲੱਗ ਅਲੱਗ ਥੀਮ ਜਿਵੇਂ ਕੰਮਕਾਜੀ ਕਿੱਤੇ, ਵਾਤਾਵਰਨ ਨਾਲ ਸੰਬੰਧਤ, ਰਾਜਨੀਤਿਕ, ਸੱਭਿਆਚਾਰਕ ਆਦਿ ਦਿੱਤੇ ਗਏ ਸਨ। ਇਨ੍ਹਾਂ ਜਮਾਤਾਂ ਦੇ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਮੁਕਾਬਲੇ ਵਿਚ ਹਿੱਸਾ ਲਿਆ। ਇਸ ਕੰਮ ਦੀ ਵਾਗਡੋਰ ਕੇਜੀ ਅਧਿਆਪਕ ਪ੍ਰੀਤੀ, ਚਿੱਤਰਾ ਦੇਵੀ, ਸਰਬਜੀਤ ਕੌਰ, ਪੂਨਮ ਰਿਹਾਨ, ਪਰਮਜੀਤ ਕੌਰ, ਲਵਪ੍ਰੀਤ ਕੌਰ, ਅਲਕਾ, ਰਜਨੀ ਬਾਲਾ, ਮਨਦੀਪ, ਕੌਰ ਤੇ ਅੰਮ੍ਰਿਤ ਨੇ ਸੰਭਾਲੀ। ਇਸ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਬਲਜੀਤ ਕੌਰ, ਡੀਪੀਈ ਸੌਰਵ ਦਾਦਰੀਆ, ਹਰਮਨ ਥਿੰਦ, ਰੂਬੀ ਗਾਂਧੀ, ਪੰਕਜਜੀਤ ਕੌਰ, ਵਿੰਦਰਜੀਤ ਕੌਰ, ਗੁਰਪ੍ਰੀਤ ਕੌਰ, ਐਕਟੀਵਿਟੀ ਇੰਚਾਰਜ ਸੰਦੀਪ ਕੌਰ ਨੇ ਵੀ ਪੂਰਾ ਸਾਥ ਦਿੱਤਾ। ਜੱਜ ਦੀ ਭੂਮਿਕਾ ਸੁਰੇਖਾ ਅਗਰਵਾਲ ਤੇ ਹਰਜੋਤ ਕੁਮਾਰ ਨੇ ਨਿਭਾਈ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਰਜਨੀ ਬਾਲਾ ਵੱਲੋਂ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।


Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt