AD

Type Here to Get Search Results !

ਔਰਥੋਕੇਅਰ ਐਂਡ ਐਕਸ ਰੇ ਸੈਂਟਰ ਸ਼ਾਹਕੋਟ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ

ਸ਼ਾਹਕੋਟ ਵਿਖੇ ਲਗਾਏ ਮੁਫਤ ਮੈਡੀਕਲ ਕੈਂਪ ਦੌਰਾਨ ਹਾਜ਼ਰ ਪ੍ਰਵੀਨ ਗਰੋਵਰ, ਰਮਨ ਗੁਪਤਾ, ਰਾਕੇਸ਼ ਭੱਲਾ, ਡਾ. ਤਜਿੰਦਰ ਭੱਲਾ ਤੇ ਹੋਰ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਔਰਥੋ ਕੇਅਰ ਐਂਡ ਐਕਸਰੇ ਸੈਂਟਰ ਸ਼ਾਹਕੋਟ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ਡਾ. ਤਜਿੰਦਰ ਭੱਲਾ, ਡਾ. ਸ਼ਭਿਆ ਗਾਬਾ ਤੇ ਡਾ. ਅਨੁਪਮਾ ਅਰੋੜਾ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈਂਪ ਦਾ ਉਦਘਾਟਨ ਅਰੋੜਾ ਮਹਾ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ, ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਤੇ ਖੱਤਰੀ ਮਹਾ ਸਭਾ ਦੇ ਪ੍ਰਧਾਨ ਰਾਕੇਸ਼ ਭੱਲਾ ਵੱਲੋਂ ਸਾਂਝੇ ਰੂਪ ਵਿਚ ਕੀਤਾ ਗਿਆ। ਕੈਂਪ ਦੌਰਾਨ ਸ਼ਾਹਕੋਟ ਤੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲਗਭਗ 200 ਮਰੀਜ਼ਾਂ ਦੇ ਬੀਪੀ, ਸ਼ੂਗਰ, ਐਕਸ ਰੇ ਤੇ ਹੱਡੀਆਂ ਦੇ ਰੋਗਾਂ ਦੀ ਜਾਂਚ ਕੀਤੀ ਗਈ ਤੇ ਮੌਕੇ ‘ਤੇ ਹੀ ਲੋੜਵੰਦ ਤੇ ਗਰੀਬ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਮਰੀਜ਼ਾਂ ਲਈ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ।

ਇਸ ਮੌਕੇ ਬੋਲਦਿਆਂ ਪ੍ਰਧਾਨ ਪ੍ਰਵੀਨ ਗਰੋਵਰ ਤੇ ਮਾਸਟਰ ਰਮਨ ਗੁਪਤਾ ਨੇ ਕਿਹਾ ਕਿ ਗਰੀਬ ਤੇ ਲੋੜਵੰਦ ਲੋਕਾਂ ਲਈ ਅਜਿਹੇ ਕੈਂਪ ਲਗਾਉਣਾ ਬਹੁਤ ਹੀ ਨੇਕ ਤੇ ਸ਼ਲਾਘਾਯੋਗ ਉਪਰਾਲਾ ਹੈ। ਆਮ ਲੋਕਾਂ ਨੂੰ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਅਰੋੜਾ ਸਰਪ੍ਰਸਤ ਅਰੋੜਾ ਮਹਾ ਸਭਾ, ਵਿਜੈ ਰਿਹਾਨ, ਰਾਜਾ ਅਰੋੜਾ ਸਟੇਟ ਕਮੇਟੀ ਮੈਂਬਰ ਵਪਾਰ ਸੈੱਲ ਭਾਜਪਾ, ਸੋਨੀ ਮਹਿਰਾ ਆਰਟਿਸਟ, ਗੌਰਵ ਅਰੋੜਾ, ਪਰਦੀਪ ਸ਼ਰਮਾ, ਪ੍ਰਿਤਪਾਲ ਸਿੰਘ, ਰਾਜੇਸ਼ ਜੁਨੇਜਾ, ਗੋਪੀ ਸ਼ਾਹਕੋਟ, ਰੋਹਿਤ ਮੈਸਨ ਤੇ ਸੈਮ ਲੈਬ ਦੀ ਟੀਮ ਹਾਜ਼ਰ ਸੀ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt