![]() |
ਸੀਸੀਟੀਵੀ ਕੈਮਰੇ ਵਿਚ ਕੈਦ ਮੋਟਰਸਾਈਕਲ ਲਿਜਾਂਦੇ ਚੋਰ ਦੀ ਤਸਵੀਰ। |
ਸ਼ਾਹਕੋਟ,
(ਪੰਜਾਬ ਸੇਵਕ ਨਿਊਜ਼) : ਇਲਾਕੇ ਵਿਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਂ ਵੱਲੋਂ ਅੰਜਾਮ ਦਿੱਤਾ
ਜਾ ਰਿਹਾ ਹੈ। ਬੀਤੇ ਦਿਨ ਚੋਰਾਂ ਵੱਲੋਂ ਸ਼ਾਹਕੋਟ ਤੇ ਮਲਸੀਆਂ ਦੇ ਇਲਾਕਿਆਂ ਵਿਚ ਕੀਤੀਆਂ ਚੋਰੀਆਂ ਦੀ
ਗੁੱਥੀ ਅਜੇ ਸੁਲਝੀ ਨਹੀਂ ਸੀ ਕਿ ਮੰਗਲਵਾਰ ਨੂੰ ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿਚੋਂ ਵੀ ਸਫਾਈ ਸੇਵਕ
ਦਾ ਮੋਟਰਸਾਈਕਲ ਚੋਰੀ ਹੋ ਗਿਆ।
ਜਾਣਕਾਰੀ
ਦਿੰਦਿਆਂ ਬੰਟੀ ਪੁੱਤਰ ਗੌਰੀ ਸ਼ੰਕਰ ਵਾਸੀ ਮੁਹੱਲਾ ਬਾਗਵਾਲਾ ਵਾਰਡ ਨੰਬਰ 8 ਸ਼ਾਹਕੋਟ ਨੇ ਦੱਸਿਆ ਕਿ
ਉਹ ਨਗਰ ਪੰਚਾਇਤ ਸ਼ਾਹਕੋਟ ਵਿਚ ਬਤੌਰ ਸਫਾਈ ਸੇਵਕ ਕੰਮ ਕਰਦਾ ਹੈ। ਉਹ ਰੋਜ਼ ਆਪਣਾ ਮੋਟਰਸਾਈਕਲ ਨੰਬਰ
ਪੀਬੀ-67-ਡੀ-0795 ਨਗਰ ਪੰਚਾਇਤ ਦਫਤਰ ਵਿਖੇ ਹੀ ਖੜ੍ਹਾ ਕਰਦਾ ਹੈ। ਮੰਗਲਵਾਰ ਨੂੰ ਉਹ ਆਪਣਾ ਮੋਟਰਸਾਈਕਲ
ਦਫਤਰ ਵਿਖੇ ਹੀ ਖੜ੍ਹਾ ਕਰਕੇ ਸ਼ਹਿਰ ਵਿਚ ਕੂੜੇ ਵਾਲੀ ਗੱਡੀ ਲੈ ਕੇ ਗਿਆ। ਜਦੋਂ ਉਹ ਵਾਪਸ ਆਇਆ ਤਾਂ
ਉਸਦਾ ਮੋਟਰਸਾਈਕਲ ਮੌਕੇ ‘ਤੇ ਮੌਜੂਦ ਨਹੀਂ ਸੀ। ਮੋਟਰਸਾਈਕਲ ਦੀ ਬਹੁਤ ਭਾਲ ਕੀਤੀ ਪਰ ਨਹੀਂ ਲੱਭਾ।
ਸੀਸੀਟੀਵੀ ਕੈਮਰੇ ਵਿਚ ਮੋਟਰਸਾਈਕਲ ਚੋਰੀ ਕਰਦਿਆਂ ਚੋਰ ਦੀ ਤਸਵੀਰ ਕੈਦ ਹੋ ਗਈ ਹੈ। ਇਸ ਸਬੰਧੀ ਮਾਡਲ
ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ।