AD

Type Here to Get Search Results !

ਸੇਂਟ ਮਨੂੰਜ਼ ਸਕੂਲ ਸ਼ਾਹਕੋਟ ਵਿਖੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ

ਸੇਂਟ ਮਨੂੰਜ਼ ਸਕੂਲ ਸ਼ਾਹਕੋਟ ਵਿਖੇ ਖੇਡ ਮੁਕਾਬਲੇ ‘ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਿੰਸੀਪਲ ਰੀਤੂ ਪਾਠਕ, ਪ੍ਰਸ਼ਾਸਕ ਪ੍ਰਦੀਪ ਕੁਮਾਰ, ਵਾਈਸ ਪ੍ਰਿੰਸੀਪਲ ਹਰਬਿੰਦਰ ਕੌਰ ਤੇ ਹੋਰ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ ਪ੍ਰਧਾਨ ਅਸ਼ੋਕ ਜੈਨ, ਸਕੱਤਰ ਚੰਦਰ ਮੋਹਨ ਤੇ ਪ੍ਰਿੰਸੀਪਲ ਰੀਤੂ ਪਾਠਕ ਦੀ ਅਗਵਾਈ ਹੇਠ ਜੂਨੀਅਰ ਵਿਦਿਆਰਥੀਆਂ ਦੀ ਖੇਡ ਪ੍ਰਤੀਯੋਗਤਾ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਨਰਸਰੀ ਤੋਂ ਲੈ ਕੇ ਦੂਸਰੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਵਿਦਿਆਰਥੀਆਂ ਨੇ ਮੁਕਾਬਲੇ ‘ਚ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਆਪਣੀ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕੀਤੀ। ਇਸ ਮੌਕੇ ਰੇਸ, ਹਰਡਲ ਰੇਸ, ਬੈਲੇਂਸ ਰੇਸ, ਫਰੋਗ ਰੇਸ, ਲੈਮਨ ਐਂਡ ਸਪੂਨ ਰੇਸ, ਬੈਕ ਰੇਸ, ਵੱਨ ਲੈਗ ਰੇਸ, ਜੰਮਪਿੰਗ ਰੇਸ ਆਦਿ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਨਰਸਰੀ ਦੇ ਵਿਦਿਆਰਥੀਆਂ ਦੀ ਜੰਮਪਿੰਗ ਰੇਸ ਵਿਚ ਸਿਮਰਦੀਪ ਕੌਰ ਨੇ ਪਹਿਲਾ, ਜੈਜ਼ਲੀਨ ਕੌਰ ਨੇ ਦੂਸਰਾ ਅਤੇ ਜਸਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਧਾਰਨ ਰੇਸ ਵਿਚ ਲੜਕਿਆਂ ‘ਚੋਂ ਬਿਸਮੀਤ ਸਿੰਘ ਨੇ ਪਹਿਲਾ, ਮਨਰਾਜ ਸਿੰਘ ਨੇ ਦੂਸਰਾ ਤੇ ਦਿਲਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦੂਸਰੇ ਲੈਵਲ ਵਿਚ ਲੜਕੀਆਂ ਦੀ ਪੀਕਿੰਗ ਦ ਚੇਅਰ ਰੇਸ ਵਿਚ ਨਵਦੀਪ ਕੌਰ ਨੇ ਪਹਿਲਾ, ਸਿਮਰਤ ਕੌਰ ਨੇ ਦੂਸਰਾ ਅਤੇ ਗੁਰਸਿਫ਼ਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਰਡਲ ਰੇਸ ਵਿਚ ਅਗਮਪ੍ਰੀਤ ਸਿੰਘ ਪਹਿਲੇ ਸਥਾਨ, ਗੁਰਨੂਰ ਕੌਰ ਦੂਸਰੇ ਅਤੇ ਅਮੀਨ ਤੀਸਰੇ ਸਥਾਨ ਸਥਾਨ ‘ਤੇ ਰਹੇ।

ਤੀਸਰੇ ਲੈਵਲ ਵਿਚ ਬੈਲੰਸ ਰੇਸ ਵਿਚ ਅਵਨੀਤ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਸਰਾ ਤੇ ਅਨੁਸ਼ਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੈਕ ਦ ਬੈਗ ਰੇਸ ਵਿਚ ਗੁਰਨੂਰ ਕੌਰ ਨੇ ਪਹਿਲਾ, ਪਰਵਿੰਦਰ ਸਿੰਘ ਨੇ ਦੂਸਰਾ ਤੇ ਜੀਵਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਹਿਲੀ ਜਮਾਤ ਦੇ ਵਿਦਿਆਰਥੀਆਂ ਦੇ ਲੈਮਨ ਐਂਡ ਸਪੂਨ ਰੇਸ ਵਿਚ ਪਰਨੀਤ ਕੌਰ ਨੇ ਪਹਿਲਾ, ਸਾਨਵੀ ਅਗਰਵਾਲ ਨੇ ਦੂਸਰਾ ਤੇ ਰੂਹੀ ਸ਼ਰਮਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫਰੋਗ ਰੇਸ ਵਿਚ ਸਾਹਿਲਪ੍ਰੀਤ ਨੇ ਪਹਿਲਾ, ਆਰਿਅਨ ਸਹੋਤਾ ਨੇ ਦੂਸਰਾ ਤੇ ਦਿਵੇਸ਼ ਵੀਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦੂਜੀ ਜਮਾਤ ਦੇ ਵਨ ਲੈਗ ਰੇਸ ਵਿਚ ਪਲਵੀ ਨੇ ਪਹਿਲਾ, ਪੂਰਵੀ ਨੇ ਦੂਸਰਾ ਤੇ ਹਰਲੀਨ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਬੈਕ ਰੇਸ ਵਿਚ ਸ਼ਿਵਮ ਕਲਿਆਣ ਪਹਿਲੇ, ਕਰਨਪ੍ਰੀਤ ਸਿੰਘ ਦੂਸਰੇ ਅਤੇ ਗੁਰਮਨ ਸਿੰਘ ਤੀਸਰੇ ਸਥਾਨ ‘ਤੇ ਰਿਹਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਅਧਿਆਪਕਾਂ ਦੀ ਵੀ ਦੌੜ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸਮ੍ਰਿਤੀ ਨੇ ਪਹਿਲਾ ਸਥਾਨ, ਲਵਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਪਲਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਤ ਵਿਚ ਪ੍ਰਿੰਸੀਪਲ ਰੀਤੂ ਪਾਠਕ ਅਤੇ ਪ੍ਰਸ਼ਾਸਕ ਪ੍ਰਦੀਪ ਕੁਮਾਰ ਨੇ ਖੇਡਾਂ ਦੇ ਲਾਭ ਦੱਸਦੇ ਹੋਏ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt