AD

Type Here to Get Search Results !

ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਦੇ ਵਿਦਿਆਰਥੀਆਂ ਨੇ ਆਰਟਸ ਮੁਕਾਬਲੇ ‘ਚ ਜਿੱਤੇ ਮੈਡਲ

 

ਮੁਕਾਬਲੇ ਵਿਚ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਰਜਨੀ ਬਾਲਾ ਤੇ ਸਕੂਲ ਸਟਾਫ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪ੍ਰਿੰਸੀਪਲ ਰਜਨੀ ਬਾਲਾ ਦੀ ਦੇਖ-ਰੇਖ ਵਿਦਿਆਰਥੀਆਂ ਨੇ ਮਹਾਰਾਸ਼ਟਰ ਓਰਗੇਨਾਈਜ਼ੇਸ਼ਨ ਆਫ ਅਰਟਸ ਵੱਲੋਂ ਕਰਵਾਏ ਰੰਗਉਤਸਵ ਸੈਲੀਬ੍ਰੇਸ਼ਨ ਵਿਚ ਹਿੱਸਾ ਲੈਂਦਿਆਂ ਅਨੇਕਾਂ ਇਨਾਮ ਜਿੱਤੇ।

ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਜਨੀ ਬਾਲਾ ਨੇ ਦੱਸਿਆ ਕਿ ਮੁਕਾਬਲੇ ਵਿਚ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਦੇ ਲਗਭਗ 300 ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅੱਜ ਐਲਾਨੇ ਨਤੀਜੇ ਵਿਚ ਸਕੂਲ ਦੇ 20 ਵਿਦਿਆਰਥੀਆਂ ਨੇ ਗੋਲਡ ਮੈਡਲ, 15 ਵਿਦਿਆਰਥੀਆਂ ਨੇ ਸਿਲਵਰ ਮੈਡਲ ਤੇ 15 ਵਿਦਿਆਰਥੀਆਂ ਨੇ ਕਾਂਸੇ ਦੇ ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਕ੍ਰਿਸਟੀ ਅਰੋੜਾ, ਸਿਮਰਤ ਕੌਰ ਤੇ ਮਾਹਿਲਪ੍ਰੀਤ ਕੌਰ ਨੂੰ ਹੋਣਹਾਰ ਬੱਚਿਆਂ ਵਜੋਂ ਐਲਾਨਿਆ ਗਿਆ। ਇਸ ਮੌਕੇ ਚੇਅਰਪਰਸਨ ਅਰੁਣ ਜੱਸਲ, ਪ੍ਰਿੰਸੀਪਲ ਰਜਨੀ ਬਾਲਾ ਤੇ ਆਰਟਸ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ‘ਤੇ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਆਰਟ ਅਧਿਆਪਕ ਹਰਜੋਤ ਕੁਮਾਰ, ਹਰਦੀਪ ਕੌਰ, ਪ੍ਰੀਤੀ, ਚਿੱਤਰਾ ਦੇਵੀ, ਸਰਬਜੀਤ ਕੌਰ, ਲਵਪ੍ਰੀਤ ਕੌਰ, ਅਲਕਾ, ਰਜਨੀ ਬਾਲਾ, ਵਾਈਸ ਪ੍ਰਿੰਸੀਪਲ ਸ੍ਰੀਮਤੀ ਬਲਜੀਤ ਕੌਰ, ਡੀਪੀਈ ਸੌਰਵ ਦਾਦਰੀਆ, ਹਰਮਨ ਥਿੰਦ, ਰੂਬੀ ਗਾਂਧੀ, ਪੰਕਜਜੀਤ ਕੌਰ, ਵਿੰਦਰਜੀਤ ਕੌਰ, ਗੁਰਪ੍ਰੀਤ ਕੌਰ, ਐਕਟੀਵਿਟੀ ਇੰਚਾਰਜ ਸੰਦੀਪ ਕੌਰ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt