AD

Type Here to Get Search Results !

ਸ਼ਾਹਕੋਟ ਵਾਸੀ ਰਹਿਣ ਸਾਵਧਾਨ, ਅੱਜ ਫੇਰ ਹੋਈ ਵਾਰਦਾਤ

ਪੁਲਿਸ ਨਰਮ, ਚੋਰ ਸਰਗਰਮ ! ਆਈਲਟਸ ਸੈਂਟਰ ਦੀ ਪਾਰਕਿੰਗ 'ਚੋਂ ਮੋਟਰਸਾਈਕਲ ਚੋਰੀ

ਸੀਸੀਟੀਵੀ ਕੈਮਰੇ 'ਚ ਕੈਦ ਚੋਰ ਦੀ ਤਸਵੀਰ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਸ਼ਾਹਕੋਟ ਤੇ ਆਸ-ਪਾਸ ਦੇ ਇਲਾਕਿਆਂ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਂਸਲੇ ਇਨੇ ਬੁਲੰਦ ਹੋ ਗਏ ਹਨ ਕਿ ਉਹ ਹਰ ਰੋਜ਼ ਇਲਾਕੇ ‘ਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਵੀਰਵਾਰ ਨੂੰ ਚੋਰ ਨੇ ਮੋਗਾ ਰੋਡ ਸਥਿਤ ਪ੍ਰਾਈਮ ਐਜੁਕੇਸ਼ਨਲ ਸਰਵਿਸ ਦੀ ਪਾਰਕਿੰਗ ‘ਚੋਂ ਇਕ ਵਿਦਿਆਰਥੀ ਦਾ ਮੋਟਰਸਾਈਕਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਗਾ ਰੋਡ ‘ਤੇ ਆਈਲਟਸ ਅਕੈਡਮੀ ਹੈ। ਇਸ ਦੇ ਨਾਲ ਵਿਕਾਸ ਨਗਰ ਮੁਹੱਲੇ ਵਾਲੀ ਗਲੀ ਵਿਚ ਉਨ੍ਹਾਂ ਦੀ ਪਾਰਕਿੰਗ ਹੈ। ਵੀਰਵਾਰ ਨੂੰ 11 ਵਜੇ ਦੇ ਕਰੀਬ ਚੋਰ ਪਾਰਕਿੰਗ ਵਿਚ ਪਹੁੰਚਿਆ। ਚੋਰ ਨੇ ਚਿੱਟੀ ਸ਼ਰਟ ਪਾਈ ਹੋਈ ਸੀ ਤੇ ਮੂੰਹ ਵੀ ਨਹੀਂ ਢੱਕਿਆ ਹੋਇਆ ਸੀ। ਕਰੀਬ 11:07 ਮਿੰਟ ‘ਤੇ ਚੋਰ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-08-ਡੀਪੀ-8153 ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਦੀ ਅਕੈਡਮੀ ‘ਚ ਪੜ੍ਹਦੇ ਵਿਦਿਆਰਥੀ ਮੁਹੰਮਦ ਰਫੀ ਦਾ ਹੈ। ਜਸਪਾਲ ਸਿੰਘ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਾਹਕੋਟ, ਮਲਸੀਆਂ ਤੇ ਆਸ-ਪਾਸ ਦੇ ਇਲਾਕਿਆਂ ਵਿਚ ਚੋਰਾਂ ਵੱਲੋਂ ਦੁਕਾਨਾਂ ਤੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਨ-ਦਿਹਾੜੇ ਚੋਰ ਮੋਟਰਸਾਈਕਲ ਚੋਰੀ ਕਰ ਰਹੇ ਹਨ। ਇੱਥੋਂ ਤੱਕ ਕਿ ਨਗਰ ਪੰਚਾਇਤ ਦਫਤਰ ਸ਼ਾਹਕੋਟ ‘ਚੋਂ ਵੀ ਦੋ ਦਿਨ ਪਹਿਲਾਂ ਇਕ ਸਫਾਈ ਸੇਵਕ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਪੁਲਿਸ ਅਜੇ ਤੱਕ ਚੋਰਾਂ ਨੂੰ ਫੜ੍ਹਨ ਵਿਚ ਨਾਕਾਮ ਸਾਬਤ ਹੋ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕਰਕੇ ਵਾਰਦਾਤਾਂ ਨੂੰ ਠੱਲ੍ਹ ਪਾਈ ਜਾਵੇ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt