AD

Type Here to Get Search Results !

ਗਿਆਨੀ ਸਰਬਜੀਤ ਸਿੰਘ ਢੰਡੋਵਾਲ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ

ਸ਼ਰਧਾਂਜਲੀਆਂ ਭੇਟ ਕਰਦੇ ਹੋਏ ਵੱਖ-ਵੱਖ ਬੁਲਾਰੇ। (ਹੇਠਾਂ) ਅੰਤਿਮ ਅਰਦਾਸ ਮੌਕੇ ਹਾਜ਼ਰ ਸੰਗਤ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਢੰਡੋਵਾਲ (ਸ਼ਾਹਕੋਟ) ਦੇ ਹੈੱਡ ਗ੍ਰੰਥੀ ਗਿਆਨੀ ਸਰਬਜੀਤ ਸਿੰਘ ਨੂੰ ਵੱਖ-ਵੱਖ ਸਖਸ਼ੀਅਤਾਂ ਤੇ ਇਲਾਕੇ ਦੇ ਲੋਕਾਂ ਵੱਲੋਂ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਦੇ ਹੈੱਡ ਗ੍ਰੰਥੀ ਭਾਈ ਪ੍ਰਭਜੀਤ ਸਿੰਘ ਘੋਲੀਆ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਨਿਰਭੈ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ‘ਆਪ’ ਆਗੂ ਰਾਣਾ ਹਰਦੀਪ ਸਿੰਘ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇ ਸਰਪੰਚ ਸੁਰਿੰਦਰਜੀਤ ਸਿੰਘ ਚੱਠਾ, ਭਾਈ ਕਾਬਲ ਸਿੰਘ ਇੰਚਾਰਜ ਤੇ ਗਿਆਨੀ ਦੀਦਾਰ ਸਿੰਘ ਦਰਦੀ ਨੇ ਗਿਆਨੀ ਸਰਬਜੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਉਨ੍ਹਾਂ ਦੇ ਗੁਰਸਿੱਖੀ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਬਹੁਤ ਮਿਲਣਸਾਰ, ਸ਼ਾਂਤ ਸੁਭਾਅ ਦੇ ਮਾਲਕ, ਲੋੜਵੰਦਾਂ ਦੇ ਮਦਦਗਾਰ ਤੇ ਕਈ ਹੋਰ ਗੁਣਾਂ ਦੇ ਧਾਰਨੀ ਸਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਿੰਡ ਢੰਡੋਵਾਲ ਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਸ਼ੋਕ ਮਤੇ ਵੀ ਭੇਜੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਬੱਡੀ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਯੂਕੇ, ਗੁਰਪਾਲ ਸਿੰਘ ਚੱਠਾ, ਕੁਲਵੰਤ ਸਿੰਘ ਚੱਠਾ ਯੂਕੇ, ਅਵਤਾਰ ਸਿੰਘ ਯੂਕੇ, ਗੁਰਦਿਆਲ ਸਿੰਘ ਚੱਠਾ, ਬਲਹਾਰ ਸਿੰਘ ਚੱਠਾ, ਬਲਵਿੰਦਰ ਸਿੰਘ ਯੂਐੱਸਏ, ਗੁਰਮੁੱਖ ਸਿੰਘ ਬਦੇਸ਼ਾ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਪੂਰਨ ਸਿੰਘ ਚੱਠਾ ਯੂਕੇ, ਡਾ. ਅਰਵਿੰਦਰ ਸਿੰਘ ਰੂਪਰਾ, ਭਾਈ ਗੁਰਪ੍ਰੀਤ ਸਿੰਘ, ਗੁਰਮੁੱਖ ਸਿੰਘ ਬਾਟੂ, ਭਾਈ ਨਾਹਰ ਸਿੰਘ, ਜਗਦੀਸ਼ ਸਿੰਘ ਪ੍ਰਧਾਨ, ਅਰਸ਼ਵੀਰ ਸਿੰਘ, ਭਾਈ ਰੇਸ਼ਮ ਸਿੰਘ, ਸੁਖਜੀਤ ਸਿੰਘ ਝੀਤਾ, ਮਾਸਟਰ ਚਰਨਜੀਤ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਬਲਵੰਤ ਸਿੰਘ, ਜਸਪਾਲ ਸਿੰਘ ਮਿਗਲਾਨੀ, ਕੰਵਲਜੀਤ ਸਿੰਘ ਲਾਲੀ ਪੀਏ, ਹਰਦੇਵ ਸਿੰਘ ਪੀਟਾ, ਗਿਆਨੀ ਵਰਿੰਦਰ ਸਿੰਘ, ਮਾਸਟਰ ਜਤਿੰਦਰ ਅਰੋੜਾ, ਮਨਮੀਤ ਸਿੰਘ, ਤਲਵਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt