AD

Type Here to Get Search Results !

ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਪ੍ਰਤੀ ਨੌਜਵਾਨਾਂ ‘ਚ ਭਾਰੀ ਉਤਸ਼ਾਹ : ਅਰਸ਼ਦੀਪ ਸਿੰਘ ਚਾਵਲਾ


ਪਠਾਨਕੋਟ ਵਿਖੇ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਫਾਰਮ ਭਰਵਾਉਣ ਮੌਕੇ ਫੈਡਰੇਸ਼ਨ ਆਗੂ ਅਰਸ਼ਦੀਪ ਸਿੰਘ ਚਾਵਲਾ ਤੇ ਹੋਰ।

ਪਠਾਨਕੋਟ, (ਪੰਜਾਬ ਸੇਵਕ ਨਿਊਜ਼) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਾਂ ਬਣਾਉਣ ਲਈ ਐਸਜੀਪੀਸੀ ਹਲਕਾ ਪਠਾਨਕੋਟ ਵਿਚ ਭਾਵੇਂ ਸਮੁੱਚੀ ਸਿੱਖ ਸੰਗਤ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਪਰ ਇਸ ਵਾਰ ਸਿੱਖ ਨੌਜਵਾਨਾਂ ਅੰਦਰ ਵੀ ਵੋਟਾਂ ਬਣਵਾਉਣ ਲਈ ਭਾਰੀ ਉਤਸ਼ਾਹ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾ ਜਨਰਲ ਸਕੱਤਰ ਅਰਸ਼ਦੀਪ ਸਿੰਘ ਚਾਵਲਾ ਨੇ ਪਠਾਨਕੋਟ ਸ਼ਹਿਰ ਵਿਚ ਸਿੱਖ ਪਰਿਵਾਰਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਫੈਡਰੇਸ਼ਨ ਆਗੂ ਅਰਸ਼ਦੀਪ ਸਿੰਘ ਚਾਵਲਾ ਨੇ ਕਿਹਾ ਕਿ 21 ਸਾਲ ਤੋਂ ਵੱਧ ਉਮਰ ਦੇ ਸਾਰੇ ਕੇਸਾਧਾਰੀ ਸਿੱਖ ਵੋਟਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟ ਬਣਾ ਸਕਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਾਬਤ ਸੂਰਤ ਨੌਜਵਾਨ, ਬਜ਼ੁਰਗ ਤੇ ਬੀਬੀਆਂ ਵੋਟਾਂ ਬਣਾਉਣ ਵਾਲੇ ਫਾਰਮ ਭਰ ਕੇ ਆਪਣੇ ਇਲਾਕੇ ਦੇ ਪਟਵਾਰੀ, ਨਗਰ ਨਿਗਮ ਦਫਤਰ, ਤਹਿਸੀਲਦਾਰ ਦਫਤਰ ਤੇ ਐੱਸਡੀਐੱਮ ਪਠਾਨਕੋਟ ਦੇ ਦਫਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣ ਦੀ ਅਪੀਲ ਕੀਤੀ।

Post a Comment

1 Comments
* Please Don't Spam Here. All the Comments are Reviewed by Admin.

Top Post Ad

Below Post Ad

Advt