AD

Type Here to Get Search Results !

'ਆਪ' ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

 

ਰਤਨ ਸਿੰਘ ਕਾਕੜ ਕਲਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਐੱਮਪੀ ਸੰਤ ਬਲਬੀਰ ਸਿੰਘ ਸੀਚੇਵਾਲ, ਸੁਸ਼ੀਲ ਰਿੰਕੂ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ।

ਸ਼ਾਹਕੋਟ, (ਪ੍ਰਿਤਪਾਲ ਸਿੰਘ) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਨੂੰ ਗਮਗੀਨ ਮਾਹੌਲ ‘ਚ ਅੰਤਿਮ ਵਿਦਾਇਗੀ ਦਿੱਤੀ ਗਈ। ਹਲਕੇ ਦੇ ਹਜ਼ਾਰਾਂ ਲੋਕ ਆਪਣੇ ਮਹਿਬੂਬ ਆਗੂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਮ੍ਰਿਤਕ ਦੇਹ ਉੱਪਰ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਐੱਮਪੀ ਸੁਸ਼ੀਲ ਰਿੰਕੂ ਤੇ ਹੋਰ ਆਗੂਆਂ ਨੇ ਅਰਥੀ ਨੂੰ ਮੋਢਾ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਸੁਖਜੀਤ ਸਿੰਘ ਖੋਸੇ ਨੇ ਅਰਦਾਸ ਕੀਤੀ, ਉਪਰੰਤ ਕਾਕੜ ਕਲਾਂ ਦੇ ਬੇਟਿਆਂ ਡਾ. ਰਵੀਪਾਲ ਸਿੰਘ ਤੇ ਰਣਬੀਰ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ।

ਸਵ. ਰਤਨ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਮੌਕੇ ਪਤਨੀ ਰਣਜੀਤ ਕੌਰ, ਪੁੱਤਰ ਡਾ. ਰਵੀਪਾਲ ਸਿੰਘ, ਰਣਬੀਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ।

ਇਸ ਮੌਕੇ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ, ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ, ‘ਆਪ’ ਸੁਲਤਾਨਪੁਰ ਲੋਧੀ ਦੇ ਇੰਚਾਰਜ ਸੱਜਣ ਸਿੰਘ ਚੀਮਾ, ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਹਲਕਾ ਜਲੰਧਰ ਕੈਂਟ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ, ਕਾਂਗਰਸ ਹਲਕਾ ਨਕੋਦਰ ਦੇ ਇੰਚਾਰਜ ਡਾ. ਨਵਜੋਤ ਸਿੰਘ ਦਾਹੀਆ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੂਬਾਈ ਆਗੂ ਜਥੇ. ਸੁਲੱਖਣ ਸਿੰਘ, ਯੋਜਨਾ ਬੋਰਡ ਜਲੰਧਰ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ‘ਆਪ’ ਜ਼ਿਲ੍ਹਾ ਪ੍ਰਧਾਨ ਸਟੀਵਨ ਕਲੇਰ, ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲ੍ਹੀ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਦੁਸ਼ਾਲੇ ਤੇ ਫੁੱਲ ਮਾਲਾਵਾਂ ਭੇਟ ਕਰਕੇ ਰਤਨ ਸਿੰਘ ਕਾਕੜ ਕਲਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ, ਲੜਕੇ ਰਵੀਪਾਲ ਸਿੰਘ, ਰਣਬੀਰ ਸਿੰਘ, ਲੜਕੀ ਰਾਜਵੀਰ ਕੌਰ, ਸੁਖਮਨਜੀਤ ਕੌਰ ਤੇ ਭਰਾ ਤਾਰਾ ਸਿੰਘ ਨਾਲ ਦੁੱਖ ਸਾਂਝਾ ਕੀਤਾ।

ਅੰਤਿਮ ਸਸਕਾਰ ਮੌਕੇ ਪਹੁੰਚੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ, ਡਾ. ਨਵਜੋਤ ਸਿੰਘ ਦਾਹੀਆ, ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਗੁਲਜ਼ਾਰ ਸਿੰਘ ਥਿੰਦ, ਦਰਸ਼ਨ ਸਿੰਘ ਮਾਣਕਪੁਰ, ਅੰਮ੍ਰਿਤਪਾਲ ਸਿੰਘ ਧਨੋਆ ਤੇ ਹੋਰ।

ਇਸ ਮੌਕੇ ਹਾਜ਼ਰ ਆਗੂਆਂ ਤੇ ਲੋਕਾਂ ਦੇ ਮੂੰਹ ਤੋਂ ਇਹੀ ਸੁਣਿਆ ਗਿਆ ਕਿ ਰਤਨ ਸਿੰਘ ਸਾਫ-ਸੁਥਰੀ ਤੇ ਇਮਾਨਦਾਰ ਰਾਜਨੀਤੀ ਕਰਦੇ ਸਨ। ਉਹ ਧਾਰਮਿਕ ਕੰਮਾਂ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਲੋਕਾਂ ਦੇ ਸੱਚੇ ਹਮਦਰਦ ਸਨ। ਪੀਏ ਨਿਰਮਲ ਸਿੰਘ ਮੱਲ੍ਹ, ਰਣਜੀਤ ਸਿੰਘ ਜਾਣੀਆਂ ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਰਤਨ ਸਿੰਘ ਕਾਕੜ ਕਲਾਂ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ 23 ਦਸੰਬਰ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਹੋਵੇਗੀ।

ਆਪਣੇ ਮਹਿਬੂਬ ਨੇਤਾ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਹਲਕੇ ਦੇ ਲੋਕ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ‘ਆਪ’ ਆਗੂ ਬੂਟਾ ਸਿੰਘ ਕਲਸੀ, ਸੀਨੀਅਰ ਆਗੂ ਪਿੰਦਰ ਪੰਡੋਰੀ, ਰਾਜਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ ਸੀਚੇਵਾਲ, ਵੀਰ ਕੁਲਵੰਤ ਸਿੰਘ ਕੰਤਾ, ਬਲਾਕ ਸੰਮਤੀ ਦੇ ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਣਕਪੁਰ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਗੁਲਜ਼ਾਰ ਸਿੰਘ ਥਿੰਦ, ਸਕੱਤਰ ਤਜਿੰਦਰ ਕੁਮਾਰ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਪਵਨ ਪੁਰੀ, ਅੰਮ੍ਰਿਤਪਾਲ ਸਿੰਘ ਧਨੋਆ ਸਰਪੰਚ, ਸਾਬਕਾ ਐੱਮਸੀ ਪਵਨ ਅਗਰਵਾਲ, ਜਗਦੀਸ਼ ਵਡੇਹਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ, ਭਾਜਪਾ ਆਗੂ ਡਾ. ਜਗਤਾਰ ਸਿੰਘ ਚੰਦੀ, ਚਰਨਜੀਤ ਸਿੰਘ ਥੰਮੂਵਾਲ, ਹਰਬੰਸ ਸਿੰਘ ਚੱਠਾ ਯੂਕੇ, ‘ਆਪ’ ਆਗੂ ਰਮਣੀਕ ਸਿੰਘ ਰੰਧਾਵਾ, ਇੰਦਰਵੰਸ਼ ਸਿੰਘ ਚੱਢਾ, ਆਤਮਪ੍ਰਕਾਸ਼ ਸਿੰਘ ਬੱਬਲੂ, ਤਜਿੰਦਰ ਸਿੰਘ ਰਾਮਪੁਰ, ਵਿਪੁਲ ਪੁਰੀ, ਜਸਵੀਰ ਸਿੰਘ ਜਲਾਲਪੁਰੀ, ਮਨੋਜ ਅਰੋੜਾ, ਕਵਲਜੀਤ ਸਿੰਘ ਲਾਲੀ, ਮਦਨ ਲਾਲ ਅਰੋੜਾ, ਜਤਿੰਦਰਪਾਲ ਬੱਲਾ, ਡਾ. ਸੁਖਦੇਵ ਸਿੰਘ ਕਾਕੜਾ, ਜਗਤਾਰ ਸਿੰਘ ਤਾਰੀ, ਭਾਈ ਅੰਮ੍ਰਿਤਪਾਲ ਸਿੰਘ ਗ੍ਰੰਥੀ, ਭਾਈ ਨਛੱਤਰ ਸਿੰਘ ਭਾਂਬੜੀ, ਰਮੇਸ਼ ਹੰਸ, ਕੁਲਦੀਪ ਸਿੰਘ ਦੀਦ, ਸੁੱਚਾ ਗਿੱਲ, ਰੂਪ ਲਾਲ ਸ਼ਰਮਾ, ਸੋਹਣ ਸਿੰਘ ਖੈਹਿਰਾ ਸਾਬਕਾ ਸਰਪੰਚ, ਗੌਤਮ ਪੁਰੀ, ਕਪਿਲ ਚੋਪੜਾ, ਨਵਨੀਤ ਸਿੰਘ ਸਹੋਤਾ, ਜਸਪਾਲ ਸਿੰਘ ਮਿਗਲਾਨੀ, ਮਨਦੀਪ ਸਿੰਘ ਝੀਤਾ, ਪਰਮਵੀਰ ਸਿੰਘ ਪੰਮਾ, ਰਾਜ ਕੁਮਾਰ ਬਾਂਸਲ, ਬਲਜੀਤ ਸਿੰਘ ਹੇਰਾਂ, ਸੁਖਵਿੰਦਰ ਸਿੰਘ ਧਨੋਆ, ਜਗਦਮਨ ਸਿੰਘ ਖੈਹਿਰਾ, ਸ਼ੰਮੀ ਅਰੋੜਾ, ਹਰਬਿਲਾਸ ਸਮੇਤ ਵੱਡੀ ਗਿਣਤੀ ‘ਚ ਹਲਕੇ ਦੇ ਲੋਕ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt