AD

Type Here to Get Search Results !

‘ਆਪ’ ਨੇ ਰਮੇਸ਼ ਹੰਸ ਤੇ ਰਾਖੀ ਮੱਟੂ ਨੂੰ ਅਹੁਦਿਆਂ ਨਾਲ ਨਿਵਾਜਿਆ

 

ਡਾ. ਰਮੇਸ਼ ਹੰਸ ਤੇ ਰਾਖੀ ਮੱਟੂ ਨੂੰ ਵਧਾਈ ਦਿੰਦੇ ਹੋਏ ‘ਆਪ’ ਆਗੂ ਤੇ ਵਲੰਟੀਅਰ।

ਸ਼ਾਹਕੋਟ, 28 ਅਪ੍ਰੈਲ (ਪ੍ਰਿਤਪਾਲ ਸਿੰਘ) : ਆਮ ਆਦਮੀ ਪਾਰਟੀ ਦੀ ਹਾਈਕਮਾਨ ਵੱਲੋਂ ਐਲਾਨੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਵਿਚ ਡਾ. ਰਮੇਸ਼ ਹੰਸ ਨੂੰ ਡਾਕਟਰ ਵਿੰਗ ਹਲਕਾ ਸ਼ਾਹਕੋਟ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਜਦਕਿ ਰਾਖੀ ਮੱਟੂ ਨੂੰ ਮਹਿਲਾ ਵਿੰਗ ਦੀ ਜ਼ਿਲ੍ਹਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ।

ਇਸ ਨਿਯੁਕਤੀ ਲਈ ਡਾ. ਰਮੇਸ਼ ਹੰਸ ਤੇ ਰਾਖੀ ਮੱਟੂ ਵੱਲੋਂ ‘ਆਪ’ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ, ਡਾ. ਮਹਿੰਦਰਜੀਤ ਸਿੰਘ ਮਰਵਾਹਾ ਸੂਬਾ ਜਨਰਲ ਸਕੱਤਰ ਤੇ ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਵਿੰਗ ਜ਼ਿਲ੍ਹਾ ਜਲੰਧਰ ਦਾ ਧੰਨਵਾਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਹਲਕਾ ਸ਼ਾਹਕੋਟ ਤੋਂ ‘ਆਪ’ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਬਲਵਿੰਦਰ ਕੌਰ ਹੰਸ ਕੋਆਰਡੀਨੇਟਰ ਮਹਿਲਾ ਵਿੰਗ ਹਲਕਾ ਸ਼ਾਹਕੋਟ ਨੇ ਟੀਮ ਸਮੇਤ ਡਾ. ਰਮੇਸ਼ ਹੰਸ ਤੇ ਰਾਖੀ ਮੱਟੂ ਨੂੰ ਵਧਾਈ ਦਿੱਤੀ। ਇਸ ਮੌਕੇ ਪਰਮਵੀਰ ਸਿੰਘ ਪੰਮਾ ਵਾਰਡ ਇੰਚਾਰਜ, ਸੁਨੀਤਾ ਹੰਸ ਮਹਿਲਾ ਆਗੂ, ਸੁਨੈਨਾ, ਅਮਰਜੀਤ ਮੱਟੂ, ਕੁਸਮ ਮੱਟੂ, ਸਰਬਜੀਤ ਮੱਟੂ ਹਾਜ਼ਰ ਸਨ

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt