AD

Type Here to Get Search Results !

ਸੰਵਿਧਾਨ ਬਚਾਉਣ ਲਈ ਕਾਂਗਰਸ ਨੂੰ ਜਿਤਾਉਣਾ ਜਰੂਰੀ : ਸ਼ੇਰੋਵਾਲੀਆ

ਸ਼ਾਹਕੋਟ ਦੇ ਵਾਰਡ ਨੰਬਰ 4 ‘ਚ ਚੰਨੀ ਦੇ ਹੱਕ ‘ਚ ਹੋਈ ਕਾਂਗਰਸੀਆਂ ਦੀ ਭਰਵੀਂ ਮੀਟਿੰਗ

ਸ਼ਾਹਕੋਟ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਨਾਲ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਤੇ ਹੋਰ।

ਸ਼ਾਹਕੋਟ, 28 ਅਪ੍ਰੈਲ (ਪ੍ਰਿਤਪਾਲ ਸਿੰਘ) : ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੂੰ ਜਿਤਾਉਣਾ ਬਹੁਤ ਜਰੂਰੀ ਹੈ। ਕੇਂਦਰ ‘ਚ ਭਾਜਪਾ ਸਰਕਾਰ ਸਮੇਂ ਦੇਸ਼ ਦੇ ਲੋਕਾਂ ਨੇ ਬਹੁਤ ਵੱਡਾ ਸੰਤਾਪ ਹੰਢਾਇਆ ਹੈ ਤੇ ਹੁਣ ਲੋਕ ਕਾਂਗਰਸ ਨੂੰ ਜਿਤਾਉਣ ਲਈ ਪੱਬਾਂ ਭਾਰ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਹਲਕਾ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਦੀ ਅਗਵਾਈ ਵਿਚ ਵਾਰਡ ਨੰਬਰ 4 ਵਿਖੇ ਪਲੇਠੀ ਤੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਅਤੇ ਦੇਸ਼ ਦੇ ਲੋਕ ਭਾਰਤੀ ਜਨਤਾ ਪਾਰਟੀ ਤੋਂ ਬਹੁਤ ਦੁਖੀ ਹਨ। ਇਸ ਸਮੇਂ ਦੇਸ਼ ਵਿਚ ਕਾਂਗਰਸ ਤੇ ਇੰਡੀਆ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਲਹਿਰ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਪਹਿਲੇ ਦੋ ਪੜਾਅ ਦੀਆਂ ਚੋਣਾਂ ਦੇ ਰੁਝਾਨ ਭਾਜਪਾ ਸਰਕਾਰ ਦੇ ਉਲਟ ਨਜ਼ਰ ਆ ਰਹੇ ਹਨ

ਮੀਟਿੰਗ ਦੌਰਾਨ ਵਾਰਡ ਵਾਸੀਆਂ ਦਾ ਭਰਵਾਂ ਇਕੱਠ।

ਇਸ ਮੌਕੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨਤਰਲੋਕ ਸਿੰਘ ਰੂਪਰਾਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾਜ਼ਿਲ੍ਹਾ ਵਾਈਸ ਪ੍ਰਧਾਨ ਬੰਟੀ ਬੱਠਲਾਸੁੱਖਾ ਢੇਸੀਸ਼ੈਂਟੀ ਚਾਵਲਾਅਸ਼ੋਕ ਜੈਨਲਛਮਣ ਸੋਬਤੀਦਵਿੰਦਰ ਰਿਹਾਨ ਆਦਿ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਡੀ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲਰੋਮੀ ਗਿੱਲ ਸਾਬਕਾ ਐੱਮਸੀਪਰਮਜੀਤ ਕੌਰ ਬਜਾਜ ਸਾਬਕਾ ਵਾਈਸ ਪ੍ਰਧਾਨਬੱਬਲੂ ਰਿਹਾਨਜਗਤਾਰ ਸਿੰਘ ਤਾਰੀਸੁਖਦੀਪ ਸਿੰਘ ਸੋਨੂੰ ਕੰਗ ਪੀਏਇੰਦਰਜੀਤ ਮੰਡੀਕੁਲਬੀਰ ਸਿੰਘ ਧੰਜੂਪਵਨ ਜੁਨੇਜਾਮਨਜੀਤ ਸਿੰਘ ਸੱਤਾਅਮਨਦੀਪ ਸੈਦਪੁਰੀਗਗਨ ਜਿੰਦਲਸਾਬਾ ਪੰਡਿਤਵਿਨੈ ਰਿਹਾਨਨਿਤੀਨ ਸ਼ਰਮਾਸੰਦੀਪ ਪੁਰੀਸੁਰਿੰਦਰ ਭੱਟੀਬੰਟੀ ਕੁਮਰਾਵਿਜੈ ਬਹਿਲਸੋਨੀ ਬਜਾਜ ਸਮੇਤ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ

ਕਾਂਗਰਸ ਨੇ ਕੇਪੀ ਨੂੰ ਹੁਸ਼ਿਆਰਪੁਰ ਤੋਂ ਚੋਣ ਲੜ੍ਹਨ ਦੀ ਕੀਤੀ ਸੀ ਪੇਸ਼ਕਸ਼ : ਸ਼ੇਰੋਵਾਲੀਆ 

ਲਾਡੀ ਸ਼ੇਰੋਵਾਲੀਆ ਨੇ ਚੌਧਰੀ ਪਰਿਵਾਰ ਤੇ ਮਹਿੰਦਰ ਸਿੰਘ ਕੇਪੀ ਬਾਰੇ ਬੋਲਦਿਆਂ ਕਿਹਾ ਕਿ ਜਿਮਨੀ ਚੋਣ ਵਿਚ ਪਾਰਟੀ ਨੇ ਕਰਮਜੀਤ ਕੌਰ ਚੌਧਰੀ ਨੂੰ ਮੌਕਾ ਦਿੱਤਾ ਪਰ ਉਹ ਹਾਰ ਗਏ। ਹੁਣ ਪਾਰਟੀ ਨੇ ਸਰਵੇ ਦੇ ਆਧਾਰ ‘ਤੇ ਲੋਕਾਂ ਦੀ ਆਵਾਜ਼ ਸੁਣ ਕੇ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਵਿਚ ਰਹਿ ਕੇ ਅਹੁਦਿਆਂ ਦਾ ਆਨੰਦ ਮਾਨਣ ਵਾਲਿਆਂ ਨੂੰ ਇਕ ਟਿਕਟ ਪਿੱਛੇ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ। ਇਸੇ ਤਰ੍ਹਾਂ ਮਹਿੰਦਰ ਸਿੰਘ ਕੇਪੀ ਨੂੰ ਕਾਂਗਰਸ ਨੇ ਹੁਸ਼ਿਆਰਪੁਰ ਤੋਂ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਆਪਣੀ ਜਿੱਦ ‘ਤੇ ਅੜੇ ਰਹੇ ਤੇ ਪਾਰਟੀ ਨੂੰ ਅਲਵਿਦਾ ਆਖ ਗਏ। ਸ਼ੇਰੋਵਾਲੀਆ ਨੇ ਕਿਹਾ ਕਿ ਜੋ ਵਿਅਕਤੀ ਇਕ ਪਾਰਟੀ ਦਾ ਸਕਾ ਨਹੀਂ ਬਣ ਸਕਿਆਉਹ ਦੂਸਰੀ ਪਾਰਟੀ ਵਿਚ ਜਾ ਕੇ ਉਨ੍ਹਾਂ ਦਾ ਵੀ ਕਦੇ ਨਹੀਂ ਹੋ ਸਕਦਾ। ਉਨ੍ਹਾਂ ਲੋਕਾਂ ਨੂੰ ਦਲ ਬਦਲੂਆਂ ਨੂੰ ਨਕਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt