
ਜਲੰਧਰ, (ਪੰਜਾਬ
ਸੇਵਕ ਨਿਊਜ਼) : ਪੰਜਾਬ ਦੀ ਚਰਚਿਤ ਲੋਕ ਸਭਾ ਸੀਟ ਖਡੂਰ
ਸਾਹਿਬ ਤੋਂ ‘ਵਾਰਿਸ ਪੰਜਾਬ ਦੇ’ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ
ਨਾਮਜ਼ਦਗੀ ਦਾਖਲ ਕਰ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਦਿਬਰੂਗੜ ਜ਼ੇਲ੍ਹ ਵਿਚ ਉਨ੍ਹਾਂ
ਦੀ ਨਾਮਜ਼ਦਗੀ ਦਾਖਲ ਹੋਈ ਹੈ। ਇਸ ਸਬੰਧੀ ਚੋਣ ਕਮਿਸ਼ਨ ਦੀ ਵੈੱਬਸਾਈਟ ‘ਤੇ ਅੰਮ੍ਰਿਤਪਾਲ ਸਿੰਘ
ਵੱਲੋਂ ਚੋਣ ਲੜ੍ਹਨ ਸਬੰਧੀ ਦਾਇਰ ਐਫੀਡੇਵਿਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜ੍ਹਨ ਸਬੰਧੀ ਦਾਇਰ ਐਫੀਡੇਵਿਟ : ਦੇਖਣ ਲਈ ਕਲਿੱਕ ਕਰੋ