AD

Type Here to Get Search Results !

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਹਲਕਾ ਸ਼ਾਹਕੋਟ 'ਚ ਕਰਨਗੇ ਪ੍ਰਚਾਰ, ਚੰਨੀ ਤੇ ਸ਼ੇਰੋਵਾਲੀਆ ਵੀ ਨਾਲ ਰਹਿਣਗੇ ਮੌਜੂਦ

ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ, ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ਬਲਕੌਰ ਸਿੰਘ ਸਿੱਧੂ।

ਸ਼ਾਹਕੋਟ, (ਪ੍ਰਿਤਪਾਲ ਸਿੰਘ) : ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਹਲਕਾ ਸ਼ਾਹਕੋਟ ਵਿਚ ਪਹੁੰਚ ਰਹੇ ਹਨ। ਬਲਕੌਰ ਸਿੰਘ ਸਿੱਧੂ ਵੱਲੋਂ ਚਰਨਜੀਤ ਸਿੰਘ ਚੰਨੀ ਤੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਨਾਲ 22 ਮਈ ਨੂੰ ਹਲਕਾ ਸ਼ਾਹਕੋਟ ਵਿਚ ਵੱਖ-ਵੱਖ ਥਾਂਈਂ ਚੋਣ ਪ੍ਰਚਾਰ ਕੀਤਾ ਜਾਵੇਗਾ।

ਜਾਣਕਾਰੀ ਦਿੰਦਿਆਂ ਵਿਧਾਇਕ ਸ਼ੇਰੋਵਾਲੀਆ ਦੇ ਨਿੱਜੀ ਸਹਾਇਕ ਸੁਖਦੀਪ ਸਿੰਘ ਸੋਨੂੰ ਕੰਗ ਨੇ ਦੱਸਿਆ ਕਿ 9:30 ਵਜੇ ਦਾਣਾ ਮੰਡੀ ਮਲਸੀਆਂ, 10:30 ਵਜੇ ਪਿੰਡ ਕਾਕੜਾ ਕਲਾਂ ਵਿਖੇ ਜਗਦਮਨਪ੍ਰੀਤ ਸਿੰਘ ਖਹਿਰਾ ਦੇ ਘਰ, 11:30 ਵਜੇ ਮਹੇੜੂ, 12:30 ਵਜੇ ਬਾਲੋਕੀ ਵਿਖੇ ਮੀਟਿੰਗਾਂ ਹੋਣਗੀਆਂ। ਇਸ ਤੋਂ ਬਾਅਦ ਉਨ੍ਹਾਂ ਦਾ ਇਕ ਕਿਸਾਨ ਆਗੂ ਦੇ ਘਰ ਦੁਪਹਿਰ ਦਾ ਖਾਣਾ ਹੋਵੇਗਾ, ਜਿੱਥੇ ਬਲਕੌਰ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਲਾਡੀ ਸ਼ੇਰੋਵਾਲੀਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਵੀ ਕਰਨਗੇ। 2:30 ਵਜੇ ਪਿੰਡ ਬਘੇਲਾ ਅਤੇ ਫਿਰ ਮਹਿਤਪੁਰ ਵਿਖੇ ਚੋਣ ਮੀਟਿੰਗਾਂ ਕੀਤੀਆਂ ਜਾਣਗੀਆਂ। ਪੀਏ ਸੋਨੂੰ ਕੰਗ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਹੋਵੇਗਾ ਤੇ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt