AD

Type Here to Get Search Results !

ਰਾਣਾ ਹਰਦੀਪ ਸਿੰਘ ਨੇ ਭਾਜਪਾ ਚੋਣ ਦਫਤਰ ਦਾ ਕੀਤਾ ਉਦਘਾਟਨ

ਵਾਰਡ ਨੰਬਰ 13 ਤੋਂ ਭਾਜਪਾ ਉਮੀਦਵਾਰ ਸ਼ਰਨਜੀਤ ਸਿੰਘ ਸਾਬ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮੌਕੇ ਰਾਣਾ ਹਰਦੀਪ ਸਿੰਘ, ਮਨਜੀਤ ਸਿੰਘ ਸੈਦਪੁਰ ਤੇ ਹੋਰ।

ਸ਼ਾਹਕੋਟ, (ਪ੍ਰਿਤਪਾਲ ਸਿੰਘ) : ਨਗਰ ਪੰਚਾਇਤ ਸ਼ਾਹਕੋਟ ਦੀ ਚੋਣ ਸਬੰਧੀ ਵਾਰਡ ਨੰਬਰ 13 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ਰਨਜੀਤ ਸਿੰਘ ਸਾਬ ਵੱਲੋਂ ਸਥਾਨਕ ਸੈਦਪੁਰ ਰੋਡ ‘ਤੇ ਚੋਣ ਦਫਤਰ ਖੋਲਿਆ ਗਿਆ। ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ ਰਾਣਾ ਹਰਦੀਪ ਸਿੰਘ ਵੱਲੋਂ ਰੀਬਨ ਕੱਟ ਕੇ ਦਫਤਰ ਦਾ ਉਦਘਾਟਨ ਕੀਤਾ ਗਿਆ। ਰਾਣਾ ਹਰਦੀਪ ਨੇ ਕਿਹਾ ਕਿ ਭਾਜਪਾ ਨੇ ਸਾਰੇ ਵਾਰਡਾਂ ਵਿਚ ਮਿਹਨਤੀ ਤੇ ਵਿਕਾਸ ਪੱਖੀ ਸੋਚ ਵਾਲੇ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਨਗਰ ਪੰਚਾਇਤ ‘ਤੇ ਭਾਜਪਾ ਦਾ ਕਬਜ਼ਾ ਰਿਹਾ ਹੈ ਅਤੇ ਹੁਣ ਵੀ ਉਹ ਲੋਕਾਂ ਤੋਂ ਸਮਰਥਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕਮੇਟੀ ਬਣਨ ‘ਤੇ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਮੰਡਲ ਪ੍ਰਧਾਨ ਸਜਮ ਮੈਸਨ, ਮਨਜੀਤ ਸਿੰਘ ਸੈਦਪੁਰ, ਅੰਮ੍ਰਿਤਪਾਲ ਸਿੰਘ ਜੋਨਾ, ਜਸਵਿੰਦਰ ਸਿੰਘ, ਤੇਜਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt