![]() |
ਗੱਲਬਾਤ ਕਰਦੇ ਹੋਏ ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਐੱਮਸੀ ਜਸਵਿੰਦਰ ਗਿੱਲ ਤੇ ਰੋਮੀ ਗਿੱਲ। |
ਸ਼ਾਹਕੋਟ, (ਪ੍ਰਿਤਪਾਲ ਸਿੰਘ) : ਨਗਰ ਪੰਚਾਇਤ
ਚੋਣਾਂ ਦੌਰਾਨ ਵਾਰਡ ਨੰਬਰ 9 ਤੇ 10 ਵਿਚ ਕਾਂਗਰਸ ਉਮੀਦਵਾਰਾਂ ਦੀ ਜਿੱਤ ਪਿੱਛੇ ਸੁਖਦੀਪ ਸਿੰਘ ਸੋਨੂੰ
ਕੰਗ ਪੀਏ ਦੀ ਮਿਹਨਤ ਰੰਗ ਲਿਆਈ ਹੈ। ਸੋਨੂੰ ਕੰਗ ਵੱਲੋਂ ਕੀਤੀ ਮਿਹਨਤ ਸਦਕਾ ਵਾਰਡ ਨੰਬਰ 10 ਤੋਂ ਕਾਂਗਰਸੀ
ਉਮੀਦਵਾਰ ਜਸਵਿੰਦਰ ਗਿੱਲ (ਫੁੰਮਣ) ਨੇ 383 ਵੋਟਾਂ ਦੇ ਵੱਡੇ ਫਰਕ ਨਾਲ ‘ਆਪ’ ਉਮੀਦਵਾਰ ਨੂੰ ਹਰਾਇਆ
ਜਦਕਿ ਵਾਰਡ ਨੰਬਰ 9 ਤੋਂ ਕਾਂਗਰਸ ਉਮੀਦਵਾਰ ਕੁਲਜੀਤ ਰਾਣੀ (ਪਤਨੀ ਰੋਮੀ ਗਿੱਲ ਸਾਬਕਾ ਐੱਮਸੀ) ਨੇ
‘ਆਪ’ ਉਮੀਦਵਾਰ ਨੂੰ ਮਾਤ ਦਿੱਤੀ। ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਸੋਨੂੰ ਕੰਗ ਨੇ ਕਿਹਾ ਕਿ ਲੋਕਾਂ
ਨੇ ਵਿਕਾਸ ਦੇ ਨਾਮ ‘ਤੇ ਮੋਹਰ ਲਗਾਈ ਹੈ ਅਤੇ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਤੇ ਦਾਅਵਿਆਂ ਦੀ
ਪੋਲ ਖੋਲ੍ਹ ਕੇ ਰੱਖ ਦਿੱਤੀ।
ਇਸ ਮੌਕੇ ਨਵੇਂ ਚੁਣੇ ਐੱਮਸੀ ਜਸਵਿੰਦਰ
ਗਿੱਲ ਤੇ ਰੋਮੀ ਗਿੱਲ ਨੇ ਕਿਹਾ ਕਿ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਉਨ੍ਹਾਂ ਨੂੰ ਲੋਕਾਂ
ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਵਾਰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਪਿਆਰ ਲਈ ਉਹ ਸਦਾ ਰਿਣੀ
ਰਹਿਣਗੇ ਤੇ ਵਿਕਾਸ ਕਾਰਜਾਂ ਦੀ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਨੂੰ ਕਿਸੇ ਵੀ
ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।