ਇਸ ਮੌਕੇ ਐੱਸਡੀਐੱਮ ਪੂਨਮ ਸਿੰਘ ਨੇ ਗਿੱਲ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਪ੍ਰਬੰਧਕਾਂ ਨੂੰ ਗਊਸ਼ਾਲਾ ਵਿਚ ਬਾਇਓਗੈਸ ਪਲਾਂਟ ਲਗਾਉਣ, ਸੁੰਦਰ ਪਾਰਕ ਬਣਾਉਣ ਅਤੇ ਗਊਮੂਤਰ ਦੀ ਸੁਚੱਜੀ ਵਰਤੋਂ ਕਰਨ ਸਬੰਧੀ ਸੁਝਾਅ ਦਿੱਤੇ।
ਸੁਸਾਇਟੀ ਦੇ ਪ੍ਰਧਾਨ ਰਜਿੰਦਰ ਕੌਰ ਮਾਨ ਤੇ ਖਜ਼ਾਨਚੀ ਲਖਵੀਰ ਸਿੰਘ ਲੱਖੀ ਗਿੱਲ ਨੇ ਦੱਸਿਆ ਕਿ ਗਿੱਲ ਵੈੱਲਫੇਅਰ ਸੁਸਾਇਟੀ ਨੇ ਜ਼ਿਲਾ ਪੱਧਰੀ ਸਰਕਾਰੀ ਗਊਸ਼ਾਲਾ ਨੂੰ ਗੋਦ ਲਿਆ ਹੋਇਆ ਹੈ ਤੇ ਸੁਸਾਇਟੀ ਦੇ ਸਰਪ੍ਰਸਤ ਰਾਜ ਗਿੱਲ ਤੇ ਲਖਵੀਰ ਸਿੰਘ ਗਿੱਲ ਯੂਕੇ ਨੇ ਗਊਸ਼ਾਲਾ ਦੇ ਪ੍ਰਬੰਧਾਂ ਲਈ ਹੁਣ ਤੱਕ ਕਰੋੜਾਂ ਰੁਪਏ ਖਰਚ ਕੀਤੇ ਹਨ ਜਿਨਾਂ ਵਿਚ 25 ਕਿਲੋ ਹਾਸਪਾਵਰ ਦਾ ਜਨਰੇਟਰ, ਅਰਜਨ ਟਰੈਕਟਰ, ਟੋਕਾ ਮਸ਼ੀਨ, ਖੁਰਲੀਆਂ ਪੱਕੀਆਂ ਕਰਨੀਆਂ, ਸਾਲ ਭਰ ਲਈ ਤੂੜੀ, ਫੜ ਪੱਕਾ ਕਰਨ ਸਮੇਤ ਹਰ ਸਾਲ 35 ਲੱਖ ਰੁਪਏ ਹਰੇ ਚਾਰੇ ਲਈ ਖਰਚ ਕੀਤੇ ਜਾਂਦੇ ਹਨ।
ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਸੁਸਾਇਟੀ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਐੱਨਆਰਆਈ ਗਿੱਲ ਭਰਾਵਾਂ ਨੇ ਆਪਣੀ ਕਿਰਤ ਕਮਾਈ ’ਚੋਂ ਜਿੱਥੇ ਪਿੰਡ ਗਿੱਲ ’ਚ ਅਨੇਕਾਂ ਵਿਕਾਸ ਕਾਰਜ ਕਰਵਾਏ ਉੱਥੇ ਪਿੰਡ ਬਿੱਲੀ ਬੜੈਚ ਵਿਖੇ ਗੁਰੂ ਹਰਿਰਾਇ ਸਾਹਿਬ ਬਿਰਧ ਆਸ਼ਰਮ ਦੀ ਉਸਾਰੀ ਵੀ ਕਰਵਾਈ ਗਈ। ਇਸ ਮੌਕੇ ਤਹਿਸੀਲਦਾਰ ਪ੍ਰਦੀਪ ਕੁਮਾਰ, ਨਾਇਬ ਤਹਿਸੀਲਦਾਰ ਸਵਪਨਦੀਪ ਕੌਰ, ਅਮਨਦੀਪ ਵੈਟਨਰੀ ਅਫਸਰ, ਹਰਵਿੰਦਰ ਸਿੰਘ ਮੈਨੇਜਰ ਗਊਸ਼ਾਲਾ, ਸੁਸਾਇਟੀ ਮੈਂਬਰ ਅਮਰਜੀਤ ਸਿੰਘ ਮੰਗੂ, ਬਲਜਿੰਦਰ ਸਿੰਘ ਜਿੰਦੂ, ਕੁਲਦੀਪ ਸਿੰਘ ਨੰਬਰਦਾਰ, ਕੁਲਵਿੰਦਰ ਸਿੰਘ ਹੈੱਪੀ ਖਾਲਸਾ, ਰਮਨ ਨਾਗਰਾ, ਅਮਰਜੀਤ ਸਿੰਘ ਪ੍ਰਧਾਨ, ਤਲਵਿੰਦਰ ਸਿੰਘ ਟੁੱਟ ਆਦਿ ਹਾਜ਼ਰ ਸਨ।