AD

Type Here to Get Search Results !

ਸਰਪੰਚ ਸੁਖਦੇਵ ਰਾਜ ਵੱਲੋਂ ਸਕੂਲ ਨੂੰ ਵਾਟਰ ਕੂਲਰ ਭੇਟ

ਸ਼ਾਹਕੋਟ: ਪਿੰਡ ਨੰਗਲ ਅੰਬੀਆ ਦੇ ਸਰਪੰਚ ਸੁਖਦੇਵ ਰਾਜ ਗਿੱਲ ਤੇ ਸਮੂਹ ਪਰਿਵਾਰ ਵੱਲੋਂ ਆਪਣੇ ਪਿਤਾ ਦਰਸ਼ਨ ਲਾਲ ਗਿੱਲ ਦੀ ਯਾਦ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਅੰਬੀਆ ਵਿਖੇ ਵਾਟਰਕੂਲਰ ਭੇਂਟ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਵਿਜੇ ਕੁਮਾਰ ਵਿੱਗ ਨੇ ਦੱਸਿਆ ਕਿ ਸਰਪੰਚ ਸੁਖਦੇਵ ਰਾਜ ਗਿੱਲ ਦੇ ਪਿਤਾ ਕੈਨੇਡਾ ਵਿਚ ਅਕਾਲ ਚਲਾਣਾ ਕਰ ਗਏ ਸਨ। ਅੰਤਿਮ ਅਰਦਾਸ ਮੌਕੇ ਪਰਿਵਾਰ ਵੱਲੋਂ ਪਿਤਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਕੂਲ ਨੂੰ ਵਾਟਰ ਕੂਲਰ ਭੇਂਟ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਲਈ ਅੱਜ ਗਿੱਲ ਪਰਿਵਾਰ ਵੱਲੋਂ ਸਕੂਲ ਵਿਖੇ ਵਾਟਰ ਕੂਲਰ ਲਗਵਾਇਆ ਗਿਆ। ਮਾਸਟਰ ਵਿਜੇ ਵਿੱਗ ਨੇ ਦੱਸਿਆ ਕਿ ਗਿੱਲ ਪਰਿਵਾਰ ਪਹਿਲਾਂ ਵੀ ਸਕੂਲ ਦੀ ਮਦਦ ਕਰਦਾ ਰਿਹਾ ਹੈ। ਇਸ ਮੌਕੇ ਸੇਵਾ ਮੁਕਤ ਪ੍ਰਿੰਸੀਪਲ ਧਰਮਪਾਲ, ਬਲਜਿੰਦਰ ਸਿੰਘ, ਜੀਤਪਾਲ, ਹਰਜੀਤਪਾਲ, ਜੀਓਜੀ ਜਸਪ੍ਰੀਤ ਸਿੰਘ, ਪ੍ਰਿੰਸੀਪਲ ਵਿਕਰਮਜੀਤ, ਸਕੂਲ ਇੰਚਾਰਜ ਮੈਡਮ ਕੁਲਦੀਪ ਕੌਰ, ਲੈਕਚਰਾਰ ਸ਼ਮਾ ਕਲੇਰ, ਲੈਕਚਰਾਰ ਸਰਬਜੀਤ ਕੌਰ, ਲੈਕਚਰਾਰ ਜਸਵੰਤ ਰਾਏ, ਕੁਲਦੀਪ ਸਿੰਘ, ਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਜਗਰੂਪ ਸਿੰਘ ਬਰਾੜ, ਸੁਰਿੰਦਰਪਾਲ ਸਿੰਘ, ਰਛਪਾਲ ਕੌਰ, ਜਸਪ੍ਰੀਤ ਕੌਰ, ਭਾਰਤੀ ਗੋਇਲ, ਕਰਮਜੋਤ ਕੌਰ, ਕਮਲਜੀਤ ਕੌਰ, ਸੁਖਦੀਪ ਸਿੰਘ, ਹਰਬੰਸ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਲਬਜੀਤ, ਬਰਜੇਸ਼ ਕੁਮਾਰ ਆਦਿ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt