AD

Type Here to Get Search Results !

ਕਾਕੜ ਕਲਾਂ ਨੇ ਆਵਾਸ ਯੋਜਨਾ ਤਹਿਤ 24 ਪਰਿਵਾਰਾਂ ਨੂੰ ਸੌਂਪੇ ਗ੍ਰਾਂਟ ਪੱਤਰ

ਗ੍ਰਾਂਟ ਪੱਤਰ ਜਾਰੀ ਕਰਨ ਮੌਕੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ, ਬੂਟਾ ਸਿੰਘ ਕਲਸੀ ਤੇ ਹੋਰ।

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਅਧੀਨ 24 ਲੋੜਵੰਦ ਪਰਿਵਾਰਾਂ ਨੂੰ ਗ੍ਰਾਂਟਾਂ ਦੇ ਪੱਤਰ ਜਾਰੀ ਕੀਤੇ। ਨਗਰ ਪੰਚਾਇਤ ਦਫਤਰ ਸ਼ਾਹਕੋਟ ਵਿਖੇ ਪਰਿਵਾਰਾਂ ਨੂੰ ਪੱਤਰ ਜਾਰੀ ਕਰਨ ਮੌਕੇ ਸੰਬੋਧਨ ਕਰਦਿਆਂ ਰਤਨ ਸਿੰਘ ਕਾਕੜ ਕਲਾਂ ਨੇ ਕਿਹਾ ਕਿ ਹਰ ਲੋੜਵੰਦ ਪਰਿਵਾਰ ਨੂੰ ਹਾਊਸਿੰਗ ਫਾਰ ਆਲ ਸਕੀਮ ਤਹਿਤ 1 ਲੱਖ 75 ਹਜ਼ਾਰ ਦੀ ਗ੍ਰਾਂਟ ਮਕਾਨ ਉਸਾਰੀ ਵਾਸਤੇ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 26 ਲੋੜਵੰਦ ਪਰਿਵਾਰਾਂ ਨੂੰ ਲਾਭ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਵਿਕਾਸ ਲਈ ਪੰਜਾਬ ਸਰਕਾਰ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਕਾਕੜ ਕਲਾਂ ਨੇ ਕਿਹਾ ਕਿ ਆਗਾਮੀ ਨਗਰ ਪੰਚਾਇਤ ਸ਼ਾਹਕੋਟ ਦੀਆਂ ਚੋਣਾਂ 'ਚ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣ ਤਾਂ ਜੋ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ ਤੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ 'ਆਪ' ਆਗੂ ਬੂਟਾ ਸਿੰਘ ਕਲਸੀ, ਮਦਨ ਲਾਲ ਅਰੋੜਾ, ਡਾ. ਵਿਲੀਅਮ ਜੌਨ, ਰਮੇਸ਼ ਹੰਸ, ਰਾਖੀ ਮੱਟੂ, ਅਜੀਤ ਸਿੰਘ ਝੀਤਾ, ਸ਼ਿਵ ਸ਼ੰਭੂ ਗੁਪਤਾ, ਗਗਨਦੀਪ ਸਿੰਘ, ਮੰਗਾ ਮੱਟੂ, ਪਰਮਵੀਰ ਸਿੰਘ ਪੰਮਾ, ਰਾਜ ਕੁਮਾਰ ਬਾਂਸਲ ਆਦਿ ਮੌਜੂਦ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt