AD

Type Here to Get Search Results !

ਸ਼ੇਰੋਵਾਲੀਆ ਨੇ ਕੀਤਾ ਰਾਮਲੀਲਾ ਸਮਾਗਮ ਦੀ ਛੇਵੀਂ ਨਾਈਟ ਦਾ ਉਦਘਾਟਨ

ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਖੜੇ ਪਵਨ ਪੁਰੀ, ਸਤੀਸ਼ ਰਿਹਾਨ, ਸ਼ੈਂਟੀ ਚਾਵਲਾ ਤੇ ਹੋਰ।

ਸੁਧਾਰ ਕਲੱਬ ਵੱਲੋਂ ਕੀਤੇ ਜਾਂਦੇ ਧਾਰਮਿਕ, ਸਮਾਜਿਕ ਤੇ ਹੋਰ ਕਾਰਜਾਂ ਦੀ ਕੀਤੀ ਸ਼ਲਾਘਾ

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਸੁਧਾਰ ਕਲੱਬ ਤੇ ਸ੍ਰੀ ਰਾਮ ਲੀਲਾ ਡਰਾਮਾਟਿਕ ਕਲੱਬ ਸ਼ਾਹਕੋਟ ਵੱਲੋਂ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਕਰਵਾਈ ਜਾ ਰਹੀ 'ਸ੍ਰੀ ਰਾਮ ਲੀਲਾ' ਦੀ ਛੇਵੀਂ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਰੀਬਨ ਕੱਟ ਕੇ ਕੀਤਾ। ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ ਵੱਲੋਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਉਨ੍ਹਾਂ ਦੀ ਟੀਮ ਦਾ ਗਰਮਜੋਸ਼ੀ ਨਾਲ ਮਾਇਕ ਤੋਂ ਸਵਾਗਤ ਕਰਨ 'ਤੇ ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਉਦਘਾਟਨ ਕਰਨ ਉਪਰੰਤ ਹਲਕਾ ਵਿਧਾਇਕ ਸ਼ੇਰੋਵਾਲੀਆ ਨੇ ਸੰਬੋਧਨ ਕਰਦਿਆਂ ਸੁਧਾਰ ਕਲੱਬ ਨੂੰ ਵਧਾਈ ਦਿੱਤੀ। ਉਨ੍ਹਾਂ ਸੁਧਾਰ ਕਲੱਬ ਵੱਲੋਂ ਧਾਰਮਿਕ, ਸਮਾਜਿਕ ਤੇ ਹੋਰ ਕੀਤੇ ਜਾਂਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਪੰਡਤ ਓਮ ਦੱਤ ਸ਼ਰਮਾ ਨੇ ਵਿਧੀਪੂਰਵਕ ਪੂਜਾ ਕੀਤੀ। ਇਸ ਮੌਕੇ ਸ੍ਰੀ ਰਾਮ ਚੰਦਰ ਦੇ ਜੀਵਨ 'ਤੇ ਆਧਾਰਿਤ ਕਲਾਕਾਰਾਂ ਵੱਲੋਂ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਪਵਨ ਪੁਰੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਅਰਵਿੰਦ ਕੁਮਾਰ ਪੀਏ, ਦਵਿੰਦਰ ਸਿੰਘ ਆਹਲੂਵਾਲੀਆ ਸੰਪਾਦਕ ‘ਨਬਜ਼’, ਸ਼ੈਂਟੀ ਚਾਵਲਾ ਪ੍ਰਧਾਨ ਸੁਧਾਰ ਕਲੱਬ ਸ਼ਾਹਕੋਟ, ਮਾਸਟਰ ਸੁਰਿੰਦਰ ਵਿੱਗ, ਗੁਰਮੀਤ ਸਿੰਘ ਬਜਾਜ, ਰੋਮੀ ਗਿੱਲ ਸਾਬਕਾ ਐੱਮਸੀ, ਪਵਨ ਅਗਰਵਾਲ ਸਾਬਕਾ ਐੱਮਸੀ, ਪਵਨ ਜੁਨੇਜਾ, ਰਘੂਨਾਥ ਸਹਾਏ, ਬੰਟੀ ਬੱਠਲਾ, ਸੁਰਿੰਦਰ ਭੱਟੀ, ਪ੍ਰੀਤਮ ਦਾਸ ਸਾਬਕਾ ਏਐੱਸਆਈ, ਤਾਰੀ ਨੰਬਰਦਾਰ ਮੁਹੱਲਾ ਢੇਰੀਆਂ, ਗਗਨ ਜਿੰਦਲ, ਲਛਮਣ ਸੋਬਤੀ, ਠੇਕੇਦਾਰ ਹਰਜਿੰਦਰ ਸਿੰਘ ਰੂਪਰਾ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt