ਲਾਡੀ ਸ਼ੇਰੋਵਾਲੀਆ, ਕਾਕੜ ਕਲਾਂ, ਰਾਣਾ
ਹਰਦੀਪ ਸਿੰਘ ਤੇ ਬਚਿੱਤਰ ਸਿੰਘ ਕੋਹਾੜ ਨੇ ਪ੍ਰਗਟ ਦਿਵਸ ਦੀਆਂ ਦਿੱਤੀਆਂ ਵਧਾਈਆਂ
ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਾਹਕੋਟ, ਲੋਹੀਆਂ, ਪੂਨੀਆਂ ਤੇ ਮਲਸੀਆਂ ਵਿਚ ਸੋਭਾ ਯਾਤਰਾਵਾਂ ਸਜਾਈਆਂ ਗਈਆਂ। ਇਸ ਮੌਕੇ ਸ਼੍ਰੀ ਰਮਾਇਣ ਗ੍ਰੰਥ ਨੂੰ ਸੁੰਦਰ ਪਾਲਕੀਆਂ ਵਿਚ ਸੁਸ਼ੋਭਿਤ ਕੀਤਾ ਗਿਆ। ਸੰਗਤਾਂ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕਰ ਰਹੀਆਂ ਸਨ। ਭਗਵਾਨ ਵਾਲਮੀਕਿ ਜੀ ਦੇ ਜੀਵਨ ਨਾਲ ਸਬੰਧਿਤ ਸਜਾਈਆਂ ਝਾਕੀਆਂ ਸੋਭਾ ਯਾਤਰਾਵਾਂ ਦੀ ਸ਼ੋਭਾ ਨੂੰ ਵਧਾ ਰਹੀਆਂ ਸਨ।
ਵੱਖ-ਵੱਖ ਥਾਂਈ ਸ਼ੋਭਾ ਯਾਤਰਾ ਵਿਚ ਹਲਕਾ
ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ,
ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ
ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ
ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਆਗੂਆਂ ਨੇ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਦਰਸਾਏ ਮਾਰਗ
‘ਤੇ ਚੱਲਣ ਲਈ ਕਿਹਾ।
ਇਸ ਮੌਕੇ ਸ਼ੋਭਾ ਯਾਤਰਾ ਵਿਚ ਸੀਨੀਅਰ ‘ਆਪ’ ਆਗੂ ਬੂਟਾ ਸਿੰਘ ਕਲਸੀ, ਪਰਮਜੀਤ ਸਿੰਘ ਪੰਚਾਇਤ ਸੈਕਟਰੀ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ ਸਿੰਧੜ, ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਪਵਨ ਪੁਰੀ, ਗੁਲਜ਼ਾਰ ਸਿੰਘ ਥਿੰਦ ਸਾਬਕਾ ਐੱਮਸੀ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ, ਸੀਨੀਅਰ ‘ਆਪ’ ਆਗੂ ਪ੍ਰਵੀਨ ਗਰੋਵਰ, ਕੰਵਲਜੀਤ ਸਿੰਘ ਲਾਲੀ ਪੀਏ, ਸੁਖਦੀਪ ਸਿੰਘ ਸੋਨੂੰ ਕੰਗ ਪੀਏ ਸ਼ੇਰੋਵਾਲੀਆ, ਕੁਲਵੰਤ ਸਿੰਘ ਕੰਤਾ ਢੰਡੋਵਾਲ ਪ੍ਰਧਾਨ ਬੀਆਰ ਅੰਬੇਡਕਰ ਆਰਮੀ, ਜਤਿੰਦਰਪਾਲ ਬੱਲ੍ਹਾ ਸਾਬਕਾ ਐੱਮਸੀ, ਸੁੱਚਾ ਗਿੱਲ, ਰੇਸ਼ਮ ਗਿੱਲ, ਰੋਮੀ ਗਿੱਲ ਸਾਬਕਾ ਐੱਮਸੀ, ਰਾਜ ਕੁਮਾਰ ਰਾਜੂ ਸਾਬਕਾ ਐੱਮਸੀ, ਹਰਦੇਵ ਸਿੰਘ ਪੀਟਾ, ਰਮੇਸ਼ ਹੰਸ, ਬੰਟੀ ਬੱਠਲਾ, ਟਿੰਪੀ ਕੁਮਰਾ, ਪਰਮਵੀਰ ਸਿੰਘ ਪੰਮਾ, ਬਲਵੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਮਿੰਟੂ ਸ਼ਰਮਾ, ਪ੍ਰਧਾਨ ਰਵੀ ਸਹੋਤਾ, ਮੰਗਾ ਮੱਟੂ, ਸੁਰਜੀਤ ਸਿੰਘ ਸਾਬਕਾ ਸਰਪੰਚ, ਕਪਿਲ ਚੋਪੜਾ, ਕੁਲਬੀਰ ਸਿੰਘ ਧੰਜੂ, ਵਿਲੀਅਮ ਜੋਹਨ, ਜੀਤ ਰਾਮ ਆਦਿ ਹਾਜ਼ਰ ਸਨ।