![]() |
ਪ੍ਰਧਾਨ ਰਮਨ ਗੁਪਤਾ, ਪ੍ਰਵੀਨ ਗਰੋਵਰ, ਸ਼ਿਵ ਨਰਾਇਣ ਗੁਪਤਾ, ਪ੍ਰਿਤਪਾਲ ਸਿੰਘ। |
ਸ਼ਾਹਕੋਟ,
(ਪੰਜਾਬ ਸੇਵਕ ਨਿਊਜ਼) : ਵਾਤਾਵਰਣ ਦੀ ਸ਼ੁੱਧਤਾ ਲਈ ਲੋਕਾਂ ਨੂੰ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੈੱਡ ਰਿਬਨ ਵੈਲਫੇਅਰ ਕਲੱਬ ਸ਼ਾਹਕੋਟ ਦੇ ਪ੍ਰਧਾਨ ਤੇ ਉੱਘੇ ਸਮਾਜ
ਸੇਵਕ ਮਾਸਟਰ ਰਮਨ ਗੁਪਤਾ, ਅਰੋੜਾ ਮਹਾ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ, ਸ਼ਿਵ ਨਰਾਇਣ ਗੁਪਤਾ ਤੇ
ਪ੍ਰਿਤਪਾਲ ਸਿੰਘ ਵਾਈਸ ਪ੍ਰਧਾਨ ਰੈੱਡ ਰਿਬਨ ਕਲੱਬ ਨੇ ਕੀਤਾ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ
ਮੌਕੇ ਪਟਾਕੇ ਚਲਾਉਣ ਦੀ ਥਾਂ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਜੋ ਵਾਤਾਵਰਣ ਸਾਫ਼-ਸੁਥਰਾ ਹੋ ਸਕੇ।
ਦੀਵਾਲੀ ਮੌਕੇ ਪਟਾਕਿਆਂ ‘ਤੇ ਫਜ਼ੂਲ ਖਰਚ ਨਹੀਂ ਕਰਨਾ ਚਾਹੀਦਾ। ਪਟਾਕੇ ਚਲਾਉਣ ਨਾਲ ਜਿੱਥੇ ਪ੍ਰਦੂਸ਼ਣ
ਵੀ ਬਹੁਤ ਵੱਧਦਾ ਹੈ, ਉੱਥੇ ਲੋਕਾਂ ਨੂੰ ਵੀ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰੀ ਦਿਵਾਲੀ
ਮਨਾਉਣੀ ਸਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ
ਬਣਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਹਰੀ ਦੀਵਾਲੀ ਮਨਾਈਏ ਤੇ ਪਟਾਕੇ ਨਾ ਚਲਾਉਣ ਦਾ
ਪ੍ਰਣ ਲਈਏ।
ਇਸ
ਮੌਕੇ ਸਰਪ੍ਰਸਤ ਡਾ. ਨਰੇਸ਼ ਸੱਗੂ, ਸਰਪ੍ਰਸਤ ਮੇਜਰ ਸਿੰਘ ਮੰਡ, ਕੁਲਜੀਤ ਸਿੰਘ, ਸ਼ਿਵ ਨਰਾਇਣ ਗੁਪਤਾ,
ਰਾਕੇਸ਼ ਖਹਿਰਾ ਸੱਕਤਰ, ਸੋਨੀ ਮਹਿਰਾ ਆਰਟਿਸਟ, ਜਤਿੰਦਰਪਾਲ ਅਰੋੜਾ, ਪਵਨ ਅਗਰਵਾਲ, ਅਮਰਜੀਤ ਸਿੰਘ,
ਸ਼ਿਵ ਗੁਪਤਾ, ਡਾ. ਗੁਰਮੇਜ ਸਿੰਘ, ਰਾਜੇਸ਼ ਜੁਨੇਜਾ, ਰਾਹੁਲ ਕੌਸ਼ਲ, ਪਾਰਸ ਕੁਮਰਾ, ਧਰਮਵੀਰ ਅਰੋੜਾ,
ਰਾਜੇਸ਼ ਜੁਨੇਜਾ, ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਸੁੱਚਾ ਸਿੰਘ, ਮਾਸਟਰ ਸੁਰਿੰਦਰ ਕੁਮਾਰ, ਸੁਰਿੰਦਰ
ਸਿੰਘ, ਦਵਿੰਦਰ ਸਿੰਘ ਪੰਧੇਰ, ਸਰਬਜੀਤ ਸਿੰਘ, ਪ੍ਰਿਤਪਾਲ ਸਿੰਘ, ਵੀਰ ਸਿੰਘ, ਰਾਜ ਕੁਮਾਰ ਬਾਂਸਲ,
ਰਾਜਾ ਅਰੋੜਾ, ਸੰਦੀਪ ਸਹਿਦੇਵ, ਕੁਲਦੀਪ ਸਚਦੇਵਾ, ਬੰਟੀ ਬੱਠਲਾ, ਜਸਬੀਰ ਸਿੰਘ ਨੇ ਵੀ ਲੋਕਾਂ ਨੂੰ
ਹਰੀ ਦੀਵਾਲੀ ਮਨਾਉਣ ਦੀ ਅਪੀਲ ਕੀਤੀ।