* ਚੱਠਾ ਤੇ ਲਾਲੀ ਨੇ ਭਰਤੀ ਮੁਹਿੰਮ ਨਾਲ ਜੁੜਨ ਦਾ ਕੀਤਾ ਐਲਾਨ
* ਪਿੰਡ ਢੰਡੋਵਾਲ ਵਿਖੇ ਹਲਕਾ
ਸ਼ਾਹਕੋਟ ਦੇ ਅਕਾਲੀ ਵਰਕਰਾਂ ਦੀ ਭਰਤੀ ਸਬੰਧੀ ਮੀਟਿੰਗ
![]() |
ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਕੋਲੋਂ ਭਰਤੀ ਕਾਪੀਆਂ ਪ੍ਰਾਪਤ ਕਰਦੇ ਹੋਏ ਬਲਵਿੰਦਰ ਸਿੰਘ ਚੱਠਾ, ਬ੍ਰਿਜ ਭੁਪਿੰਦਰ ਸਿੰਘ ਲਾਲੀ ਤੇ ਹੋਰ ਅਕਾਲੀ ਵਰਕਰ। |
ਸ਼ਾਹਕੋਟ, 11 ਜੁਲਾਈ (ਪ੍ਰਿਤਪਾਲ ਸਿੰਘ) : ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੋਮਣੀ
ਅਕਾਲੀ ਦਲ ਦੀ ਪੁਨਰ ਸਰਜੀਤੀ ਲਈ ਪੰਜ ਮੈਂਬਰੀ ਕਮੇਟੀ ਦੇ ਸਰਗਰਮ ਮੈਂਬਰ ਅਤੇ ਹਲਕਾ ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ
ਹੱਕ ਵਿੱਚ ਹਲਕਾ ਸ਼ਾਹਕੋਟ ਦੇ ਅਧੀਨ ਆਉਂਦੇ ਪਿੰਡ ਢੰਡੋਵਾਲ ਵਿਖੇ ਉੱਘੇ ਕਬੱਡੀ ਪ੍ਰਮੋਟਰ ਜਥੇਦਾਰ ਬਲਵਿੰਦਰ ਸਿੰਘ ਚੱਠਾ ਦੇ ਗ੍ਰਹਿ ਪਿੰਡ ਢੰਡੋਵਾਲ ਵਿਖੇ ਹਲਕੇ ਦੇ ਲੋਕਾਂ ਦਾ ਇਕੱਠ ਹੋਇਆ।
ਮੀਟਿੰਗ ਦੌਰਾਨ ਬਲਵਿੰਦਰ ਸਿੰਘ ਚੱਠਾ, ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਜਥੇਦਾਰ ਸੁਖਵੰਤ ਸਿੰਘ ਰੌਲੀ, ਅਮਰੀਕ
ਸਿੰਘ ਕਲੇਰ, ਹਰਭਜਨ ਸਿੰਘ ਪਰਜੀਆਂ, ਕੁਲਵੀਰ ਸਿੰਘ ਚੱਠਾ ਸਮੇਤ ਹੋਰ ਅਕਾਲੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਸਾਥ
ਦੇਣ ਦਾ ਪ੍ਰਣ ਕੀਤਾ। ਇਸ ਮੌਕੇ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਦੇ ਬਾਨੀ ਪ੍ਰਧਾਨ ਤੇ ਪਿੰਡ
ਢੰਡੋਵਾਲ ਦੇ ਸਾਬਕਾ ਸਰਪੰਚ ਸਵਰਗਵਾਸੀ
ਜਥੇਦਾਰ ਬਲਦੇਵ ਸਿੰਘ ਚੱਠਾ ਦੀਆਂ ਪੰਜਾਬ ਪ੍ਰਤੀ, ਖਾਸ ਤੌਰ ਤੇ ਪਿੰਡ ਤੇ ਪਾਰਟੀ
ਪ੍ਰਤੀ ਕੀਤੀਆਂ ਹੋਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ।
![]() |
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜ ਮੈਂਬਰੀ ਕਮੇਟੀ ਦੇ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ। |
ਸੰਗਤਾਂ ਦੇ ਸਮਰਥਨ ਅਤੇ ਉਤਸ਼ਾਹ ਨੂੰ ਦੇਖਦੇ ਹੋਏ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਮਜਬੂਤੀ ਲਈ
ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਹੁਕਮ ਹੋਇਆ ਹੈ, ਉਸ ਹੁਕਮ ਅਨੁਸਾਰ ਹੀ ਭਰਤੀ ਚੱਲ ਰਹੀ ਹੈ। ਪੰਜਾਬ
ਦੀ ਬਿਹਤਰੀ ਲਈ ਅਕਾਲੀ ਦਲ ਦਾ ਮਜਬੂਤ ਹੋਣਾ ਬਹੁਤ ਹੀ ਜਰੂਰੀ ਹੈ ਅਤੇ ਇਸ ਲਈ ਨੌਜਵਾਨਾਂ ਨੂੰ ਖਾਸ
ਤੌਰ ਤੇ ਅਤੇ ਬੀਬੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹੰਭਲਾ ਮਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਾਹਕੋਟ ਹਲਕਾ ਪੰਥਕ ਹਲਕਾ ਹੈ। ਇੱਥੋਂ ਦੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ। ਇਸੇ
ਤਰ੍ਹਾਂ ਹਰ ਪਿੰਡ ਸ਼ਹਿਰ ਵਿਚ ਮੀਟਿੰਗਾਂ ਚੱਲ ਰਹੀਆਂ ਹਨ ਤੇ ਸੰਗਤਾਂ ਵੱਲੋਂ ਆਪ ਮੁਹਾਰੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ।
ਇਸ ਮੌਕੇ
ਬਲਵਿੰਦਰ ਸਿੰਘ ਚੱਠਾ, ਸਾਬਕਾ
ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ ਲਾਲੀ, ਜਥੇਦਾਰ ਸੁਖਵੰਤ ਸਿੰਘ ਰੋਲੀ, ਜਥੇਦਾਰ ਊਧਮ ਸਿੰਘ ਔਲਖ, ਅਮਰੀਕ ਸਿੰਘ ਪਰਜੀਆਂ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਜਥੇਦਾਰ ਬਲਵਿੰਦਰ ਸਿੰਘ ਆਲੇਵਾਲੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਪੰਜ ਸਿੰਘ
ਸਾਹਿਬਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਸਿੱਧੇ ਹੀ ਤੌਰ ਤੇ ਇਹ ਆਖਿਆ ਗਿਆ
ਸੀ ਕਿ ਇਹ ਲੀਡਰਸ਼ਿਪ ਪੰਜਾਬ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੀ ਹੈ, ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ
ਲੀਡਰਾਂ ਵੱਲੋਂ ਦੁਬਾਰਾ ਗਲਤੀ ਨੂੰ ਦੁਹਰਾਉਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ
ਬਣੀ ਹੋਈ ਕਮੇਟੀ ਤੋਂ ਭਰਤੀ ਕਰਵਾਉਣ ਦੀ ਬਜਾਏ ਆਪ ਖੁਦ ਭਰਤੀ ਕਰਕੇ ਦੁਬਾਰਾ ਸੁਖਬੀਰ ਸਿੰਘ ਬਾਦਲ
ਨੂੰ ਹੀ ਪ੍ਰਧਾਨ ਲਗਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਨਾ ਮੰਨ ਕੇ ਆਪਣੇ
ਆਪ ਨੂੰ ਭਗੌੜਾ ਕਰ ਲਿਆ ਅਤੇ ਸੰਗਤਾਂ ਦੇ ਮਨਾਂ ਵਿੱਚ ਹੋਰ ਜਿਆਦਾ ਰੋਸ ਭਰ ਲਿਆ।
![]() |
ਮੀਟਿੰਗ ਦੌਰਾਨ ਹਾਜ਼ਰ ਹਲਕੇ ਦੇ ਅਕਾਲੀ ਵਰਕਰ। |
ਇਸ ਮੌਕੇ ਸੁਰਜੀਤ ਸਿੰਘ ਢੰਡੋਵਾਲ, ਰਸ਼ਪਾਲ ਸਿੰਘ ਪੰਨੂ, ਜਸਬੀਰ ਸਿੰਘ ਭੱਦਮਾ, ਰਜਿੰਦਰ ਸਿੰਘ ਦਾਨੇਵਾਲ, ਹਰਭਜਨ ਸਿੰਘ ਪਰਜੀਆਂ, ਸੁਖਵਿੰਦਰ ਸਿੰਘ ਪਰਜੀਆਂ, ਤਰਲੋਕ ਸਿੰਘ ਮਾਲੋਵਾਲ, ਗੁਰਵਿੰਦਰ ਸਿੰਘ ਮਾਲੋਵਾਲ, ਪਰਮਜੀਤ ਸਿੰਘ ਹਰੀਪੁਰ, ਮੰਗਲ ਸਿੰਘ ਰਾਏਪੁਰ ਅਰਾਈਆਂ, ਮੇਜਰ ਸਿੰਘ ਮੰਡਿਆਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਅਵਾਨ ਖਾਲਸਾ, ਬਲਜੀਤ ਸਿੰਘ ਉਮਰੇਵਾਲ, ਨਿਰਮਲ ਸਿੰਘ ਮਹੇੜੂ, ਗੁਰਵਿੰਦਰ ਸਿੰਘ ਉਮਰੇਵਾਲ ਬਿੱਲੇ, ਪਾਲ ਸਿੰਘ ਸਾਬਕਾ ਸਰਪੰਚ ਗੋਬਿੰਦ ਨਗਰ, ਰਸ਼ਪਾਲ ਸਿੰਘ ਪੰਨੂ ਤੰਦਾਉਰਾ, ਜਸਵਿੰਦਰ ਸਿੰਘ ਰੌਲੀ, ਬਲਵਿੰਦਰ ਸਿੰਘ ਬੂੜੀ ਪਿੰਡ, ਗੁਲਜਾਰ, ਸੁਰਜੀਤ ਸਾਬਕਾ ਸਰਪੰਚ, ਦਲਵੀਰ ਸਿੰਘ, ਪਾਲ ਸਿੰਘ ਸਾਬਕਾ ਪੰਚ, ਬੂਟਾ ਸਿੰਘ ਪ੍ਰਧਾਨ, ਲੱਖਾ ਸਿੰਘ, ਗੁਰਦੇਵ ਸਿੰਘ, ਬਿੰਦਰ ਸਿੰਘ, ਲਹਿੰਬਰ ਪਹਿਲਵਾਨ, ਲਾਡੀ ਭਲਵਾਨ, ਜੱਸਾ ਸਿੰਘ ਢੰਡੋਵਾਲ, ਕੁਲਦੀਪ ਸਿੰਘ ਸਮਰਾ ਮਹਿਤਪੁਰ, ਬਲਵੀਰ ਸਿੰਘ ਮਹਿਤਪੁਰ, ਨਛੱਤਰ ਸਿੰਘ ਸਾਬਕਾ ਸਰਪੰਚ ਵੇਹਰਾਂ, ਜਥੇਦਾਰ ਹਰਭਜਨ ਸਿੰਘ ਹੁੰਦਲ, ਜਥੇਦਾਰ ਹਰਿੰਦਰ ਸਿੰਘ ਸਰੀਂਹ, ਜਥੇਦਾਰ ਸੁਰਜੀਤ ਸਿੰਘ ਕਲੇਰ, ਗੁਰਜੀਤ ਸਿੰਘ ਸ਼ਾਹਕੋਟ, ਪੰਮਾ ਸ਼ਾਹਕੋਟ ਸਮੇਤ ਹਲਕੇ ਦੇ ਪਿੰਡਾਂ ਤੋਂ ਅਕਾਲੀ ਵਰਕਰ ਹਾਜ਼ਰ ਸਨ।