![]() |
| ਗੁਰਦੁਆਰਾ ਸਾਹਿਬ ਵਿਖੇ ਪ੍ਰਭਾਤ ਫੇਰੀ ਦੌਰਾਨ ਹਾਜ਼ਰ ਸੰਗਤ। |
ਕੈਲੀਫੋਰਨੀਆ, (ਬਿਊਰੋ) : ਅਮਰੀਕਾ ਦੀ ਆਬਾਦੀ ਪੱਖੋਂ ਸਭ ਤੋਂ ਵੱਡੀ ਸਟੇਟ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਸਿੱਖ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਇੰਸਟੀਟਿਊਟ ਫ੍ਰੈਸਨੋ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਬੋਪਾਰਾਏ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਸਿੱਖ
ਸੰਗਤਾਂ 5 ਨਵੰਬਰ
ਨੂੰ ਵੱਡੇ ਪੱਧਰ ‘ਤੇ ਪ੍ਰਕਾਸ਼ ਉਤਸਵ ਮਨਾਉਣ ਜਾ ਰਹੀਆ ਹਨ। ਕੈਲੀਫੋਰਨੀਆ ਦੇ ਸ਼ਹਿਰ ਲਾਂਸ ਏਂਜਲਸ ਵਿਚ 20 ਗੁਰਦੁਆਰਾ ਸਾਹਿਬ ਹਨ ਤੇ ਹਰ ਗੁਰਦੁਆਰਾ ਸਾਹਿਬ ਵਿਚ ਸਵੇਰੇ 5 ਵਜੇ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ। ਭਾਈ ਬੋਪਾਰਾਏ, ਜੋ
ਕਿ ਪ੍ਰਸਿੱਧ ਕਥਾ ਵਾਚਕ ਵੀ ਹਨ, ਨੇ ਕਿਹਾ ਕਿ ਬ੍ਰਹਿਮੰਡੀ ਗਿਆਨ ਦੇ
ਮਾਲਕ ਸਤਿਗੁਰੂ ਨੇ ਜਪੁਜੀ ਸਾਹਿਬ ਵਿਚ ਹਿੰਦੂਆਂ ਦੇ (ਆਈ ਪੰਥ) ਤੇ ਮੁਸਲਮਾਨਾਂ ਦੀਆਂ ਵੱਖਰੀਆਂ ਜਮਾਤਾਂ ਨੂੰ ਇਕ ਸੋਚ ਦੇ ਅਧੀਨ ਮਨ ਨੂੰ ਜਿੱਤਣ ਲਈ ਪ੍ਰੇਰਿਤ ਕੀਤਾ ਜੋ ਕਿ ਅਜੋਕੇ ਸੰਧਰਬ ਵਿਚ ਹੋਰ ਵੀ ਜਰੂਰੀ ਸਮਝਿਆ ਜਾ ਰਿਹਾ ਹੈ। ਭਾਈ ਸਾਹਿਬ
ਨੇ ਇਹ ਵੀ ਕਿਹਾ ਕਿ ਗੁਰੂ ਜੀ ਅਨੁਸਾਰ ‘ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਦਾ ਅਰਥ ਅਮਰੀਕੀਆਂ ਤੇ ਪੰਜਾਬੀਆਂ ‘ਤੇ ਬਰਾਬਰ
ਢੁੱਕਦਾ ਹੈ। ਲੰਗਰ ਨੂੰ ਇੱਕ ਡਾਲਰ ਦਾ ਬੱਫੇ ਸਮਝ ਕੇ ਜਰੂਰਤ ਨਾਲੋਂ
ਵੱਧ ਛਕਣਾ ਹਾਨੀਕਾਰਕ ਹੈ।
ਭਾਈ ਮਲਕੀਤ ਸਿੰਘ ਅਨੁਸਾਰ ਗੁਰੂ ਜੀ ਨੇ ਸਿੱਖ ਮਤ ਦੀ ਨੀਂਹ ਹੀ ਨਹੀਂ ਰੱਖੀ ਸਗੋਂ ਇੱਕ ਸਦੀਆਂ ਤੋ ਦੱਬੇ ਜਾ ਰਹੇ ਸਮਾਜ ਨੂੰ ਸਿਰ
ਉੱਚਾ ਚੁੱਕਣ ਦੀ ਤਾਕੀਦ ਕੀਤੀ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ
ਸਾਰੇ ਵਰਗਾਂ ਵਿਚ ਬਰਾਬਰ ਵਰਤਾਉਣਾ ਸਿਖਾਇਆ। ਇੱਥੋਂ ਤੱਕ ਕਿ ਯੋਗਾ ਨੂੰ ਅਰਦਾਸ ਦਾ ਰੂਪ ਦੇ ਕੇ ਸਰੀਰ ਨੂੰ
ਸਿਹਤਮੰਦ ਰੱਖਣ ਦਾ ਤਰੀਕਾ ਵੀ ਦੱਸਿਆ।
![]() |
| ਅਰਦਾਸ ਵਿਚ ਸ਼ਾਮਲ ਵੱਡੀ ਗਿਣਤੀ 'ਚ ਸੰਗਤਾਂ। |
ਭਾਈ ਸਾਹਿਬ ਨੇ ਦੱਸਿਆ ਕਿ ਗੁਰੂ ਜੀ ਦੀ ਵਿਚਾਧਾਰਾ ਕ੍ਰਾਂਤੀਕਾਰੀ ਸੀ, ਜਿਸਨੇ ਸਿੱਖ ਇਨਕਲਾਬ ਦੀ ਨੀਂਹ ਰੱਖੀ ਪ੍ਰੰਤੂ ਸਮੇਂ ਦੀਆ ਸਰਕਾਰਾਂ ਦੀਆਂ ਅੱਝਾਂ ਵਿਚ ਸਿੱਖ ਸਦਾ ਹੀ ਚੁੱਭਦੇ ਆਏ ਹਨ। ਮੌਜੂਦਾ ਟਰੰਪ ਸਰਕਾਰ ਨੇ ਸਿੱਖ ਟਰੱਕ ਡਰਾਈਵਰਾਂ ਦੀ ਚੜ੍ਹਦੀਕਲਾ ਤੋਂ ਬੌਖਲਾ ਕੇ ਪੰਜਾਬ ਵਿਚ 1992 ਵਾਲੇ ਹਾਲਾਤ ਪੈਦਾ ਕਰ ਦਿੱਤੇ ਹਨ ਪਰ ਬਹਾਦਰਾਂ ਦੀ ਕੌਮ ਘਰ ਬੈਠਣ ਵਾਲੀ ਨਹੀਂ ਹੈ ਤੇ ਤਰੱਕੀ ਦਾ ਕੋਈ ਨਾ ਕੋਈ ਰਾਹ ਲੱਭ ਹੀ ਲਵੇਗੀ। ਆਖਰ ਬਾਬਰ ਨੂੰ ਵੀ ਝੁਕਣਾ ਪਿਆ ਸੀ। ਇਹ ਪ੍ਰਭਾਤ ਫੇਰੀਆਂ ਸਾਡੀ ਚੇਤੰਨਤਾ ਦਾ ਪ੍ਰਤੀਕ ਹਨ ਤੇ ਸਦਾ ਰਹਿਣਗੀਆਂ। ਉਨ੍ਹਾਂ ਇਹ ਵੀ ਪ੍ਰਵਚਨ ਕੀਤਾ ਕਿ ਭਾਵੇਂ ਅਮਰੀਕਾ ਬਹੁਤ ਧਰਮੀ ਮੁਲਕ ਹੈ ਪਰ ਕਲਯੁਗ ਵਿਚ ਪਸਰੀ ਅਗਿਆਨਤਾ ਦੀ ਧੁੰਦ ਸੱਚੇ ਗੁਰੂ ਦੀ ਮਹਿਮਾ ਗਾ ਕੇ ਤੇ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਤੁਰ ਕੇ ਹੀ ਦੂਰ ਹੋਣੀ ਹੈ।

.jpeg)